ਨਿਊਯਾਰਕ, 19 ਮਈ
ਨੌਂ ਮਹੀਨੇ ਪਹਿਲਾਂ ਜਾਨਲੇਵਾ ਹਮਲੇ ਵਿੱਚ ਵਾਲ-ਵਾਲ ਬਚਣ ਵਾਲੇ ਸਲਮਾਨ ਰਸ਼ਦੀ ਪਹਿਲੀ ਵਾਰ ਜਨਤਕ ਤੌਰ ‘ਤੇ ਸਾਹਮਣੇ ਆਏ ਹਨ। ਉਹ ਸਾਹਿਤਕ ਅਤੇ ਆਜ਼ਾਦ ਪ੍ਰਗਟਾਵੇ ਦੀ ਸੰਸਥਾ ‘ਪੈਨ ਅਮਰੀਕਾ’ ਦੇ ਸਾਲਾਨਾ ਸਮਾਗਮ ਵਿੱਚ ਸ਼ਾਮਲ ਹੋਏ। ਉਹ ਇਸ ਸੰਸਥਾ ਦੇ ਪ੍ਰਧਾਨ ਰਹਿ ਚੁੱਕੇ ਹਨ। ਗੂੜ੍ਹੇ ਰੰਗ ਦੀ ਜੈਕੇਟ ਅਤੇ ਉਸ ਨਾਲ ਰਲਦੀ ਪੈਂਟ ਪਹਿਨੇ ਰਸ਼ਦੀ ਨੇ ਕਿਹਾ, ‘ਮੈਨੂੰ ਇਹ ਬਹੁਤ ਚੰਗਾ ਲੱਗ ਰਿਹਾ ਹੈ। ਮੇਰੀ ਪੈਨ ਅਮਰੀਕਾ ਨਾਲ ਲੰਮੀ ਸਾਂਝ ਹੈ ਅਤੇ ਮੈਂ ਲੇਖਕਾਂ ਅਤੇ ਕਿਤਾਬਾਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਵਿੱਚ ਸ਼ਾਮਲ ਹੋ ਕੇ ਬਹੁਤ ਖੁਸ਼ ਹਾਂ।’
Source link
Asian Tribune Your Multilingual Newspaper covering World and local news News