Home / Punjabi News / 266 ਦੌੜਾਂ ਦਾ ਟੀਚਾ ਕਰਨ ਉਤਰੀ ਵੈਸਟਇੰਡੀਜ਼ ਦੀਆਂ 90 ਦੌੜਾਂ ’ਤੇ ਸੱਤ ਵਿਕਟਾਂ ਡਿੱਗੀਆਂ

266 ਦੌੜਾਂ ਦਾ ਟੀਚਾ ਕਰਨ ਉਤਰੀ ਵੈਸਟਇੰਡੀਜ਼ ਦੀਆਂ 90 ਦੌੜਾਂ ’ਤੇ ਸੱਤ ਵਿਕਟਾਂ ਡਿੱਗੀਆਂ

266 ਦੌੜਾਂ ਦਾ ਟੀਚਾ ਕਰਨ ਉਤਰੀ ਵੈਸਟਇੰਡੀਜ਼ ਦੀਆਂ 90 ਦੌੜਾਂ ’ਤੇ ਸੱਤ ਵਿਕਟਾਂ ਡਿੱਗੀਆਂ

ਅਹਿਮਦਾਬਾਦ, 11 ਫਰਵਰੀ

ਭਾਰਤ ਨੇ ਵੈਸਟਇੰੰਡੀਜ਼ ਖ਼ਿਲਾਫ਼ ਤੀਜੇ ਇਕ ਦਿਨਾ ਕ੍ਰਿਕਟ ਮੈਚ ਵਿਚ ਪਹਿਲਾਂ ਖੇਡਦਿਆਂ 265 ਦੌੜਾਂ ਬਣਾਈਆਂ ਤੇ ਵੈਸਟਇੰਡੀਜ ਨੂੰ ਜਿੱਤ ਲਈ 266 ਦੌੜਾਂ ਬਣਾਉਣ ਦਾ ਟੀਚਾ ਦਿੱਤਾ ਹੈ। ਵੈਸਟਇੰਡੀਜ਼ ਦੀਆਂ ਸੱਤ ਵਿਕਟਾਂ 90 ਦੌੜਾਂ ‘ਤੇ ਡਿੱਗ ਗਈਆਂ ਸਨ ਤੇ ਮੈਚ ਵਿਚ ਭਾਰਤ ਦੀ ਸਥਿਤੀ ਮਜ਼ਬੂਤ ਬਣ ਗਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦੀ ਸ਼ੁਰੂਆਤ ਖਰਾਬ ਰਹੀ ਤੇ ਭਾਰਤ ਦੇ ਸਿਖਰਲੇ ਤਿੰਨ ਬੱਲੇਬਾਜ਼ ਜਲਦੀ ਆਊਟ ਹੋ ਗਏ। ਰੋਹਿਤ ਸ਼ਰਮਾ ਨੇ 13, ਸ਼ਿਖਰ ਧਵਨ ਨੇ 10 ਤੇ ਵਿਰਾਟ ਕੋਹਲੀ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਨੇ 80 ਤੇ ਰਿਸ਼ਭ ਪੰਤ ਨੇ 56 ਦੌੜਾਂ ਦੇ ਯੋਗਦਾਨ ਨਾਲ ਭਾਰਤ ਦੀ ਸਥਿਤੀ ਮਜ਼ਬੂਤ ਬਣਾਈ। ਇਨ੍ਹਾਂ ਦੋਵਾਂ ਨੇ 110 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਸੂਰਿਆ ਕੁਮਾਰ ਯਾਦਵ 6 ਦੌੜਾਂ ਬਣਾ ਕੇ ਹੀ ਆਊਟ ਹੋ ਗਿਆ ਪਰ ਦੀਪਕ ਨੇ 38 ਤੇ ਵਾਸ਼ਿੰਗਟਨ ਸੁੰਦਰ ਨੇ 33 ਦੌੜਾਂ ਬਣਾਈਆਂ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …