Home / Punjabi News / ਸਰੀ ‘ਚ ਹੋਈ ਫਾਇਰਿੰਗ ਦੌਰਾਨ ਇਕ ਨੌਜਵਾਨ ਦੀ ਮੌਤ

ਸਰੀ ‘ਚ ਹੋਈ ਫਾਇਰਿੰਗ ਦੌਰਾਨ ਇਕ ਨੌਜਵਾਨ ਦੀ ਮੌਤ

ਮੰਗਲਵਾਰ ਦੀ ਰਾਤ ਸਰੀ ਵਿੱਚ ਗੋਲੀਬਾਰੀ ਘਟਨਾ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਇਕ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਸਰੀ ਦੇ 104 ਐਵੇਨਿਊ ਅਤੇ 168 ਸਟਰੀਟ ਦੇ ਇਲਾਕੇ ਵਿੱਚ ਇਕ ਗੈਸ ਸਟੇਸ਼ਨ ਦੇ ਕੋਲ ਵਾਪਰੀ ਸੀ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਇਕ ਕਾਰ ਵਿਚ ਇਕ ਆਦਮੀ ਅਤੇ ਇਕ ਔਰਤ ਜ਼ਖ਼ਮੀ ਹੋਏ ਮਿਲੇ ਸਨ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸਨ। ਪੁਲੀਸ ਵੱਲੋਂ ਦੋਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਪੀੜਤ ਆਦਮੀ ਦੀ ਮੌਤ ਹੋ ਗਈ। ਇਸ ਘਟਨਾ ਨੂੰ ਗੈਂਗ ਗਤੀਵਿਧੀਆਂ ਨਾਲ ਸਬੰਧਿਤ ਮੰਨਿਆ ਜਾ ਰਿਹਾ ਹੈ।

The post ਸਰੀ ‘ਚ ਹੋਈ ਫਾਇਰਿੰਗ ਦੌਰਾਨ ਇਕ ਨੌਜਵਾਨ ਦੀ ਮੌਤ first appeared on Punjabi News Online.


Source link

Check Also

Milk Price hike:  ਮਹਿੰਗਾਈ ਦਾ ਝਟਕਾ, ਦੁੱਧ 5 ਰੁਪਏ ਪ੍ਰਤੀ ਲੀਟਰ ਮਹਿੰਗਾ , ਨਵੀਆਂ ਦਰਾਂ ਅੱਜ ਤੋਂ ਲਾਗੂ

Jammu Kashmir Milk Price hike:  ਜੰਮੂ-ਕਸ਼ਮੀਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ …