Home / Punjabi News / 26/11 ਸਮੇਂ UPA ਸਰਕਾਰ ਨੇ ਨਹੀਂ ਚੁੱਕੇ ਜ਼ਰੂਰੀ ਕਦਮ : ਸੀਤਾਰਮਨ

26/11 ਸਮੇਂ UPA ਸਰਕਾਰ ਨੇ ਨਹੀਂ ਚੁੱਕੇ ਜ਼ਰੂਰੀ ਕਦਮ : ਸੀਤਾਰਮਨ

26/11 ਸਮੇਂ UPA ਸਰਕਾਰ ਨੇ ਨਹੀਂ ਚੁੱਕੇ ਜ਼ਰੂਰੀ ਕਦਮ : ਸੀਤਾਰਮਨ

ਨਵੀਂ ਦਿੱਲੀ— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਯੂ.ਪੀ.ਏ. ਸਰਕਾਰ ਨੂੰ 26/11 ਦੇ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਜੋ ਕਦਮ ਚੁੱਕਣੇ ਚਾਹੀਦੇ ਸਨ, ਨਹੀਂ ਚੁੱਕੇ ਗਏ ਅਤੇ ਜੇਕਰ ਸਰਕਾਰ ਸਰਗਰਮੀ ਦਿਖਾਉਂਦੀ ਤਾਂ ਇਸ ਤਰ੍ਹਾਂ ਦੇ ਅੱਤਵਾਦੀ ਹਮਲਿਆਂ ਨੂੰ ਉਤਸ਼ਾਹ ਨਾ ਮਿਲਦਾ। ਦਿੱਲੀ ‘ਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਤੋਂ ਅੱਤਵਾਦ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਗੱਲ ਕਰਦੇ ਰਹੇ ਹਨ।
ਉਨ੍ਹਾਂ ਨੇ ਕਿਹਾ,”26/11 ਦੇ ਮੁੰਬਈ ਹਮਲਿਆਂ ਤੋਂ ਬਾਅਦ ਜੋ ਕੀਤਾ ਜਾਣਾ ਚਾਹੀਦਾ ਸੀ, ਪਿਛਲੀ ਸਰਕਾਰ ਨੇ ਉਹ ਨਹੀਂ ਕੀਤਾ। ਜੇਕਰ ਸਰਕਾਰ ਸਰਗਰਮ ਹੁੰਦੀ ਤਾਂ ਅਜਿਹੇ ਹਮਲਿਆਂ ਨੂੰ ਉਤਸ਼ਾਹ ਨਹੀਂ ਮਿਲਦਾ।” ਪੁਲਵਾਮਾ ਅੱਤਵਾਦੀ ਹਮਲੇ ਦੇ ਸੰਦਰਭ ‘ਚ ਸੀਤਾਰਮਨ ਨੇ ਕਿਹਾ ਕਿ ਸਰਕਾਰ ਨੇ 10 ਤੋਂ 12 ਦਿਨ ਤੱਕ ਇੰਤਜ਼ਾਰ ਕੀਤਾ ਅਤੇ ਆਤਮਘਾਤੀ ਹਮਲਾਵਰਾਂ ਦੇ ਫਿਰ ਹਮਲੇ ਕਰਨ ਦੀ ਸਾਜਿਸ਼ ਦੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਹਵਾਈ ਫੌਜ ਨੇ ਪਾਕਿਸਤਾਨ ‘ਚ ਉਨ੍ਹਾਂ ਦੇ ਕੈਂਪਾਂ ‘ਤੇ ਨਿਸ਼ਾਨਾ ਸਾਧਿਆ।

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …