Home / Punjabi News / 22 ਲਾਸ਼ਾਂ ਇੱਕ ਐਂਬੂਲੈਂਸ ਵਿੱਚ

22 ਲਾਸ਼ਾਂ ਇੱਕ ਐਂਬੂਲੈਂਸ ਵਿੱਚ

22 ਲਾਸ਼ਾਂ ਇੱਕ ਐਂਬੂਲੈਂਸ ਵਿੱਚ

22 dead bodies

ਮਹਾਰਸ਼ਟਰ ਦੀ ਸਥਿਤੀ ਅਜਿਹੀ ਹੋਈ ਪਈ ਹੈ ਕਿ ਲਾਸ਼ਾਂ ਨੂੰ ਚੁੱਕਣ ਲਈ ਕੋਈ ਐਂਬੂਲੈਂਸ ਨਹੀਂ ਹੈ। ਇੱਥੇ ਬੀਡ ਜ਼ਿਲ੍ਹੇ ਦੇ ਅੰਬਜੋਗਾਈ ਦੇ ਸਵਾਮੀ ਰਾਮਾਨੰਦ ਤੀਰਥ ਹਸਪਤਾਲ ਵਿੱਚੋਂ ਇਕੋ ਐਂਬੂਲੈਂਸ ਵਿਚ ਲਗਭਗ ਦੋ ਦਰਜਨ ਲਾਸ਼ਾਂ ਨੂੰ ਸ਼ਮਸ਼ਾਨਘਾਟ ਵਿਚ ਲਿਜਾਇਆ ਗਿਆ । ਇਸ ਅਣਮਨੁੱਖੀ ਤਸਵੀਰ ਦੇ ਸਾਹਮਣੇ ਆਉਣ ਮਗਰੋਂ ਲੋਕਾਂ ਵਿਚ ਗੁੱਸਾ ਹੈ। ਬੀਡ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਅੰਬਜੋਗਾਈ ਤਾਲਿਕਾ ਵਿਚ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ। ਇਸ ਕਾਰਨ ਇਥੇ ਸਵਰਤੀ ਹਸਪਤਾਲ ‘ਤੇ ਕਾਫੀ ਦਬਾਅ ਹੈ। ਇਸ ਤੋਂ ਇਲਾਵਾ ਗੁਆਂਢੀ ਜ਼ਿਲ੍ਹਿਆਂ ਦੇ ਮਰੀਜ਼ਾਂ ਨੂੰ ਸਵਰਤੀ ਹਸਪਤਾਲ ਅਤੇ ਲੋਖੰਡੀ ਸਾਵਰਗਾਓਂ ਕੋਵਿਡ ਸੈਂਟਰ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ। ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਨਾਲ ਮੌਤ ਦੀ ਗਿਣਤੀ ਵੱਧ ਗਈ ਹੈ। ਮੌਤਾਂ ਦੇ ਵਧ ਰਹੇ ਅੰਕੜਿਆਂ ਨਾਲ ਹਸਪਤਾਲ ਪ੍ਰਸ਼ਾਸਨ ਦੀ ਪੋਲ ਵੀ ਖੁੱਲ੍ਹ ਗਈ ਹੈ। ਹਸਪਤਾਲ ਪ੍ਰਸ਼ਾਸਨ ਦੇ ਅਨੁਸਾਰ ਉਨ੍ਹਾਂ ਕੋਲ ਸਿਰਫ਼ ਦੋ ਐਂਬੂਲੈਂਸਾਂ ਹਨ। ਮਹਾਂਮਾਰੀ ਕਾਰਨ ਪੰਜ ਹੋਰ ਐਂਬੂਲੈਂਸਾਂ ਦੀ ਮੰਗ ਕੀਤੀ ਗਈ ਹੈ, ਜ਼ਿਲ੍ਹਾ ਪ੍ਰਸ਼ਾਸਨ ਨੂੰ 17 ਮਾਰਚ 2021 ਨੂੰ ਐਂਬੂਲੈਂਸਾਂ ਲਈ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਕਿਹਾ ਗਿਆ ਸੀ, ਪਰ ਅਜੇ ਤੱਕ ਕੋਈ ਐਂਬੂਲੈਂਸ ਨਹੀਂ ਮਿਲੀ।


Source link

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …