Home / Community-Events / 22ਵੇਂ ਤੀਆਂ ਦੇ ਮੇਲੇ ਵਿਚ ਸਿਮਰਨ ਗਰੇਵਾਲ ਮਿਸ ਪੰਜਾਬਣ ਚੁਣੀ ਗਈ ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ

22ਵੇਂ ਤੀਆਂ ਦੇ ਮੇਲੇ ਵਿਚ ਸਿਮਰਨ ਗਰੇਵਾਲ ਮਿਸ ਪੰਜਾਬਣ ਚੁਣੀ ਗਈ ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ

IMG_0237ਐਡਮਿੰਟਨ ਵਿਚ ਲੋਕ ਵਿਰਸਾ ਕਲੱਬ ਆਫ ਐਡਮਿੰਟਨ ਵਿਚ 22ਵਾਂ ਤੀਆਂ ਦਾ ਮੇਲਾ ਮਿੱਲਵੁੱਡ ਵਿਚ ਬੀਬੀਆ ਵੱਲੋ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ 16-25 ਸਾਲ ਦੀ ਉਮਰ ਦੇ ਮੁਕਾਬਲੇ ਵਿਚ ਸਿਮਰਨ ਗਰੇਵਾਲ ਮਿਸ ਪੰਜਾਬਣ ਚੁਣੀ ਗਈ।ਦੂਜੇ ਨੰਬਰ ਤੇ ਮਨਮੀਰਤ ਕੌਰ ਤੇ ਤੀਸਰੇ ਤੇ ਹਸਰਤ ਕੌਰ ਆਈਆਂ ਸਨ।ਤੀਆਂ ਦਾ ਮੇਲਾ ਵਰੁਨਵੁਡ ਕਮਿਊਨਟੀ ਲੀਗ ਦੇ ਰੈਕ ਵਿਚ ਮਨਾਈਆਂ ਗਈਆਂ।ਮੇਲੇ ਦੀ ਸੁਰੂਆਤ ਕੁਲਦੀਪ ਧਾਲੀਵਾਲ ਤੇ ਮੈਡਮ ਸੁਰਜੀਤ ਕੌਰ ਨੇ ਇਕ ਧਾਰਮਿਕ ਗੀਤ ਨਾਲ ਕੀਤੀ।ਮੇਲੇ ਨੂੰ ਅਕਾਰਸਿਤ ਬਣਾਉਣ ਦੇ ਲਈ ਬੀਬੀਆਂ ਦੀ ਤਿੰਨ ਟੰਗੀ ਰੇਸ,ਚਮਚਾ ਦੌੜ ਵੀ ਕਰਵਾਈ ਗਈ ਜਿਸ ਵਿਚ ਪਹਿਲੇ ਦੂਜੇ ਤੀਜੇ ਨੰਬਰਾਂ ਤੇ ਆਉਣ ਵਾਲੀਆਂ ਬੀਬੀਆਂ ਨੂੰ ਦਿਲਕਸ ਇਨਾਮ ਵੀ ਦਿੱਤੇ ਗਏ।ਛੋਟੇ ਬੱਚਿਆਂ ਦੇ ਲਈ ਕਰਾਲਿੰਗ ਰੇਸ ਕਰਵਾਈ ਗਈ ਜਿਸ ਨਾਲ ਰਿੜਨ ਵਾਲੇ ਬੱਚੇ ਭਾਗ ਲੈਦੇ ਬਹੁਤ ਹੀ ਸੋਹਣੇ ਲੱਗ ਰਹੇ ਸਨ।ਪੂਨਮ ਔਲਖ,ਹਰਮਨ ਦੀ ਟੀਮ ਨੇ ਗਿੱਧੇ ਦੀਆਂ ਆਈਟਮਾਂ ਪੇਸ ਕੀਤੀਆਂ ਸਨ।ਬੱਚੀਆਂ ਦੇ ਗਰੁੱਪ ਸੱਗੀਫੁਲ,ਮਹਿਫਲ ਜੱਟੀਆਂ ਦੀ ਆਪਣੀ ਮਹਿਫਲ ਲਾ ਗਈਆਂ।ਵੱਖ ਵੱਖ ਵਪਾਰੀਆਂ ਵੱਲੋ ਭੇਜੀਆਂ ਗਈਆਂ ਆਈਟਮਾਂ ਡੋਰ ਪਰਾਈਸਾਂ ਵਿਚ ਕੱਢੀਆਂ ਗਈਆਂ ਸਨ।ਜਿਵੇ ਪੈਸਰ ਕੁਕਰ,ਟੇਬਲ ਲੈਪਸ,ਮੂੰਹ ਦੇਖਣ ਵਾਲਾ ਆਦਮ ਕੱਦ ਸੀਸਾਂ, 2 ਟੀ.ਵੀ.ਸੋਨੇ ਤੇ ਹੀਰਿਆਂ ਦੇ ਗਹਿਣ ਵੀ ਇਨਾਮਾਂ ਵਿਚ ਕੱਢੇ।ਗਰਾਉਡ ਵਿਚ ਝਾਣ ਪੀਣ ਦੇ ਲਈ ਦਿਲ-ਏ-ਪੰਜਾਬ ਵੱਲੋ ਸਟਾਲ ਲਾਉਣ ਤੋ ਬਿਨਾ ਮਹਿੰਦੀ ਲਾਉਣ,ਵੰਗ ਚੂੜੀ,ਤੇ ਚੰਡੀਗੜ ਫੈਸਨ ਵੱਲੋ ਵੀ ਉੱਥੇ ਸਟਾਲ ਸਨ।ਜਗਜੀਤ ਦਿਉਲ ਤੇ ਇਕ ਹੋਰ ਬੱਚੀ ਨੇ ਸਟੇਜ ਕਾਰਵਾਈ ਚਲਾਈ ਪਰ ਵਿਚ ਦੀ ਕੁਲਦੀਪ ਧਾਲੀਵਾਲ ਨੇ ਵੀ ਆਪਣਾ ਦਾਅ ਲਾਇਆ। ਬੀਬੀਆਂ ਨੇ ਅਖੀਰ ਵਿਚ ਡੀ.ਜੇ ਤੇ ਨੱਚ ਟੱਪ ਕੇ ਆਪਣੇ ਮਨ ਦੀ ਭੜਾਸ ਕੱਢੀ। ਅੰਤ ਵਿਚ ਸਰਦਿੰਰ ਕੌਰ ਔਜਲਾ ਨੇ ਆਈਆਂ ਹੋਈਆਂ ਬੀਬੀਆ ਦਾ ਧੰਨਵਾਦ ਕਰਨ ਦੇ ਨਾਲ ਨਾਲ ਅਗਲੇ ਸਾਲ ਇਸ ਤੋ ਵੀ ਵਧੀਆਂ ਪ੍ਰੋਗਰਾਮ ਕਰਨ ਦੇ ਲਈ ਵਾਅਦਾ ਕੀਤਾ।

Check Also

Trade and apprenticeship provide humongous opportunities- Hon. Rajan Sawhney

Trade and apprenticeship provide humongous opportunities- Hon. Rajan Sawhney

Edmonton(ATB): Alberta Government has announced $43 Million support in Budget 2024 to NAIT (Northern Alberta …