ਸਿਡਨੀ ਵਿਚ ਨਵੇਂ ਸਾਲ (New Year 2025) ਦੀ ਆਮਦ ਦੇ ਜਸ਼ਨਾਂ ’ਤੇ ਕਰੀਬ ਅੱਠ ਟਨ ਪਟਾਕਿਆਂ ਲਈ 70 ਲੱਖ ਡਾਲਰ (7 Million Australian Dollar) ਦਾ ਬਜਟ ਖਰਚ ਕੀਤਾ ਜਾ ਰਿਹਾ ਹੈ। ਇਹ ਧਰਤੀ ‘ਤੇ ਕਿਤੇ ਵੀ ਹੋਣ ਵਾਲਾ ਨਵੇਂ ਸਾਲ ਦਾ ਸਭ ਤੋਂ ਵੱਡਾ ਜਸ਼ਨ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ।ਸਿਡਨੀ ਸ਼ਹਿਰ ’ਚ ਬਣੇ ਪੁਲ ਹਾਰਬਰ ਬ੍ਰਿਜ ਦੇ ਨੇੜੇ ਹੀ ਦੁਨੀਆ ਦੇ ਅਜੂਬਿਆਂ ’ਚ ਸ਼ਾਮਲ ਓਪੇਰਾ ਹਾਊਸ (Sydney Opera House) ਬਣਿਆ ਹੋਇਆ ਹੈ। ਇਥੇ ਹੀ ਹਰ ਸਾਲ ਨਵੇਂ ਸਾਲ ਦਾ ਵੱਡਾ ਜਸ਼ਨ ਆਸਟਰੇਲੀਆ ਦੇ ਅਸਲ ਮੂਲ ਬਾਸ਼ਿੰਦੇ ਐਬੌਰਿਜਨਲ (Aboriginal Australians) ਭਾਈਚਾਰੇ ਦੀ ਪ੍ਰਾਰਥਨਾ ਤੋਂ ਬਾਅਦ ਆਤਿਸ਼ਬਾਜ਼ੀ ਨਾਲ ਹੁੰਦਾ ਹੈ। ਇਸ ਦੀ ਇੱਕ ਝਲਕ ਦੇਖਣ ਲਈ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਲੱਖਾਂ ਸੈਲਾਨੀਆਂ ਦੀ ਭੀੜ ਜੁੜਦੀ ਹੈ। ਇਸ ਵਿਸ਼ਵ-ਪ੍ਰਸਿੱਧ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਨੂੰ ਦੇਖਣ ਲਈ ਸਿਡਨੀ ਹਾਰਬਰ ਦੇ ਆਲੇ-ਦੁਆਲੇ ਇਸ ਵਾਰ ਕਰੀਬ 16 ਲੱਖ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦਾ ਅਨੁਮਾਨ ਹੈ। ਨਵੇਂ ਸਾਲ ਦੇ ਸਵਾਗਤ ਵਿਚ ਸਿਡਨੀ ਹੁਣ ਪੂਰੀ ਤਰ੍ਹਾਂ ਹੁਣ ਚਮਕ ਦਮਕ ਰਿਹਾ ਹੈ। ਸ਼ਹਿਰ ’ਚ ਸਾਲ ਦੀ ਸਭ ਤੋਂ ਵੱਡੀ ਪਾਰਟੀ ਲਈ ਤਿਆਰੀਆਂ ਜ਼ੋਰਾਂ ’ਤੇ ਹਨ।
Source link
Asian Tribune Your Multilingual Newspaper covering World and local news News