Home / Punjabi News / 2 ਆਜ਼ਾਦ ਵਿਧਾਇਕਾਂ ਨੇ ਛੱਡਿਆ ਕੁਮਾਰਸਵਾਮੀ ਦਾ ਸਾਥ

2 ਆਜ਼ਾਦ ਵਿਧਾਇਕਾਂ ਨੇ ਛੱਡਿਆ ਕੁਮਾਰਸਵਾਮੀ ਦਾ ਸਾਥ

2 ਆਜ਼ਾਦ ਵਿਧਾਇਕਾਂ ਨੇ ਛੱਡਿਆ ਕੁਮਾਰਸਵਾਮੀ ਦਾ ਸਾਥ

ਬੈਂਗਲੁਰੂ— ਕਰਨਾਟਕ ਦੀ ਐੱਚ.ਡੀ. ਕੁਮਾਰਸਵਾਮੀ ਸਰਕਾਰ ‘ਤੇ ਸੰਕਟ ਵਧ ਰਿਹਾ ਹੈ। ਜੇ.ਡੀ.ਐੱਸ.-ਕਾਂਗਰਸ ਦੀ ਗਠਜੋੜ ਸਰਕਾਰ ਤੋਂ 2 ਆਜ਼ਾਦ ਵਿਧਾਇਕਾਂ ਦੇ ਸਮਰਥਨ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਸਮਰਥਨ ਵਾਪਸੀ ਦੀ ਚਿੱਠੀ ਰਾਜਪਾਲ ਨੂੰ ਵੀ ਭੇਜ ਦਿੱਤੀ ਹੈ। ਕਰਨਾਟਕ ਸਰਕਾਰ ਨੂੰ ਸਮਰਥਨ ਦੇ ਰਹੇ ਐੱਚ. ਨਾਗੇਸ਼ ਅਤੇ ਆਰ. ਸ਼ੰਕਰ ਨੇ ਮੰਗਲਵਾਰ ਨੂੰ ਸਮਰਥਨ ਵਾਪਸੀ ਦੀ ਚਿੱਠੀ ਰਾਜਪਾਲ ਨੂੰ ਭੇਜੀ।
ਆਜ਼ਾਦ ਵਿਧਾਇਕ ਆਰ. ਸ਼ੰਕਰ ਦਾ ਕਹਿਣਾ ਹੈ,”ਅੱਜ ਮਕਰ ਸੰਕ੍ਰਾਂਤੀ ਹੈ ਅਤੇ ਇਸ ਮੌਕੇ ਅਸੀਂ ਸਰਕਾਰ ‘ਚ ਤਬਦੀਲੀ ਚਾਹੁੰਦੇ ਹਾਂ। ਰਾਜ ‘ਚ ਪ੍ਰਭਾਵੀ ਸਰਕਾਰ ਹੋਣੀ ਚਾਹੀਦੀ ਹੈ, ਲਿਹਾਜਾ ਮੈਂ ਅੱਜ ਹੀ ਕਰਨਾਟਕ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਂਦਾ ਹਾਂ।” ਵਿਧਾਇਕਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕਾਰਜਪ੍ਰਣਾਲੀ ਤੋਂ ਉਹ ਖੁਸ਼ ਨਹੀਂ ਹੈ, ਲਿਹਾਜਾ ਉਹ ਕੁਮਾਰਸਵਾਮੀ ਸਰਕਾਰ ਤੋਂ ਸਮਰਥਨ ਵਾਪਸ ਲੈ ਰਹੇ ਹਨ। ਦੋਹਾਂ ਵਿਧਾਇਕਾਂ ਨੇ ਕਰਨਾਟਕ ਦੇ ਰਾਜਪਾਲ ਨੂੰ ਖੱਤ ਲਿਖਦੇ ਹੋਏ ਤੁਰੰਤ ਪ੍ਰਭਾਵ ਤੋਂ ਸਮਰਥਨ ਵਾਪਸੀ ਦੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ ਹੈ।
ਸਮਰਥਨ ਵਾਪਸ ਲੈਣ ਵਾਲੇ ਦੂਜੇ ਆਜ਼ਾਦ ਵਿਧਾਇਕ ਐੱਚ. ਨਾਗੇਸ਼ ਦਾ ਕਹਿਣਾ ਹੈ,”ਗਠਜੋੜ ਸਰਕਾਰ ਨੂੰ ਮੇਰਾ ਸਮਰਥਨ ਚੰਗੀ ਅਤੇ ਸਥਿਰ ਸਰਕਾਰ ਲਈ ਸੀ, ਜੋ ਕਿ ਇਹ ਸਰਕਾਰ ਦੇਣ ‘ਚ ਅਸਫ਼ਲ ਰਹੀ। ਗਠਜੋੜ ਦੇ ਸਹਿਯੋਗੀਆਂ ‘ਚ ਕੋਈ ਆਪਸੀ ਸਮਝ ਨਹੀਂ ਹੈ, ਇਸ ਲਈ ਮੈਂ ਇਕ ਸਥਿਰ ਸਰਕਾਰ ਦੇ ਗਠਨ ਲਈ ਭਾਜਪਾ ਨਾਲ ਜਾਣ ਦਾ ਫੈਸਲਾ ਕੀਤਾ ਹੈ। ਮੈਨੂੰ ਆਸ ਹੈ ਕਿ ਇਹ ਸਰਕਾਰ ਗਠਜੋੜ ਸਰਕਾਰ ਤੋਂ ਚੰਗ ਕੰਮ ਕਰੇਗੀ।”
224 ਮੈਂਬਰਾਂ ਵਾਲੀ ਕਰਨਾਟਕ ਵਿਧਾਨ ਸਭਾ ‘ਚ ਬਹੁਮਤ ਲਈ 113 ਵਿਧਾਇਕਾਂ ਦਾ ਸਮਰਥਨ ਹੋਣਾ ਜ਼ਰੂਰੀ ਹੈ। ਅਜੇ ਕਾਂਗਰਸ ਦੇ 80 ਅਤੇ ਜੇ.ਡੀ.ਐੱਸ. ਦੇ 37 ਮਤਲਬ ਕੁੱਲ 117 ਵਿਧਾਇਕ ਹਨ, ਜਦੋਂ ਕਿ 2 ਨੇ ਸਮਰਥਨ ਵਾਪਸ ਲੈ ਲਿਆ ਹੈ। ਉੱਥੇ ਹੀ ਬਸਪਾ ਦਾ ਵਿਧਾਇਕ ਪਹਿਲਾਂ ਹੀ ਸਮਰਥਨ ਵਾਪਸ ਲੈ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਭਾਜਪਾ ਕੋਲ ਅਜੇ 104 ਵਿਧਾਇਕ ਹਨ, ਅਜਿਹੇ ‘ਚ ਉਸ ਨੂੰ 9 ਹੋਰ ਵਿਧਾਇਕਾਂ ਦੀ ਲੋੜ ਹੈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …