Home / Community-Events / 18 ਮੇਲਾ ਮਾਵਾਂ ਤੇ ਧੀਆਂ ਛੱਡ ਗਿਆ ਅਮਿੱਟ ਛਾਪ

18 ਮੇਲਾ ਮਾਵਾਂ ਤੇ ਧੀਆਂ ਛੱਡ ਗਿਆ ਅਮਿੱਟ ਛਾਪ

IMG_0491ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ ਪੰਜਾਬੀ ਕਲਚਰਲ ਐਸੋਸੀੲਸਨ ਦੇ ਵੱਲੋ ਆਪਣਾ 18 ਮੇਲਾ ਮਾਵਾਂ ਤੇ ਦੀਆਂ ਦਾ ਐਡਿਮੰਟਨ ਦੇ ਰੋਇਲ ਬੈਕਿੱਟ ਹਾਲ ਜੋ ਕਿ 4960-93 ਐਵਨਿਊ ਤੇ ਸਥਿੱਤ ਹੈ ਵਿਚ ਮਨਾਇਆ ਗਿਆ ਸੀ ਸਾਰੀਆ ਹੀ ਮਾਵਾਂ ਧੀਆਂ,ਭੈਣਾਂ,ਬੱਚੀਆਂ,ਮੁਟਿਆਰਾਂ ਦੇ ਦਿੱਲਾਂ ਤੇ ਅਮਿੱਟ ਛਾਪ ਛੱਡ ਗਿਆ ਹੈ।ਇ ਮੇਲੇ ਵਿਚ ਸਮਿਲ ਹੋਣ ਦੇ ਲਈ ਬੀਬੀ ਸਾਰੇ ਐਡਮਿੰਟਨ ਸਹਿਰ ਵਿਚੋ ਸੱਜ ਧੱਜ ਕੇ ਪਹੁੰਚੀ ਹੋਈਆ ਸਨ,ਆਮ ਪ੍ਰੋਗਰਾਮ ਸਮੇ ਤੋ ਅੱਧਾ ਘੰਟਾ ਜਾ ਪੂਰਾ ਘੰਟਾ ਲੇਟ ਸੁਰੂ ਹੁੰਦਾ ਹੈ ਇਸ ਪ੍ਰੋਗਰਾਮ ਦੀ ਇਹ ਖਾਸੀਅਤ ਸੀ ਕਿ ਬੀਬੀਆਂ, ਮਾਵਾਂ ਨੇ ਇਸ ਪ੍ਰੋਗਰਾਮ ਨੂੰ ਟਾਇਮ ਤੋ ਘੰਟਾ ਪਹਿਲਾ ਹੀ ਸੁਰੂ ਕਰ ਲਿਆ ਸੀ ਜਿਸ ਵਿਚ ਬੀਬੀਆਂ ਮਾਵਾਂ ਵਿਆਹਾਂ ਸਾਦੀਆਂ ਵਿਚ ਹਰੇਕ ਕਾਰ ਵਿਹਾਰ ਤੇ ਗਾਏ ਖਾਣ ਵਾਲੇ ਲੰਮੀ ਹੇਕ ਵਾਕੇ ਗੀਤ ਛੋਹ ਲਏ ਸਨ।ਮਾਤਾ ਬੀਬੀਆਂ ਤਾ ਆਪਣੇ ਘੱਗਰੇ ਪਾਕੇ ਆਈਆ ਹੋਈਆਂ ਸਨ ਜੋ ਕਿ ਨੋਹਾਂ ਧੀਆਂ ਨੂੰ ਪਿੱਛੇ ਛੱਡ ਰਹੀਆਂ ਸਨ।ਪ੍ਰੋਗਰਾਮ ਦੀ ਰੂਪ ਰੇਖਾ ਵਿਚ ਕੋਈ ਕੁਤਾਹੀ ਨਹੀ ਸੀ ਸਾਰੇ ਹੀ ਰੰਗ ਪੇਸ ਕੀਤੇ ਸਨ ਵਿਆਹ ਦੇ ਸੀਨ ਵੀ ਖਿੱਚ ਦਾ ਕੇਦਰ ਸਨ।ਬੱਚੀਆਂ ਦੇ ਵੱਲੋ ਭੰਗਵੇ ਗਿੱਧੇ ਦੀਆਂ ਆਈਟਮਾਂ ਪੇਸ ਕੀਤੀਆਂ ਸਨ ਬੀਬੀਆਂ ਨੇ ਸਕਿੱਟਾਂ,ਐਕਸਨ ਗੀਤ ਪੇਸ ਕਰਕੇ ਖੂਬ ਰੰਗ ਬੰਨਿਆਂ,ਇਸ ਤੋ ਬਾਅਦ ਵਿਚ ਬੋਲੀਆਂ ਪਾ ਕੇ ਗਿੱਧੇ ਦਾ ਪਿੱੜ ਬੰਨਿਆ ਜੋ ਖੁੱਲੇ ਗਿੱਧੇ ਦਾ ਸੱਦਾ ਸਟੇਜ ਤੋ ਦਿੱਤਾ ਗਿਆ ਸੀ।ਜੋ ਕਿ ਅਖੀਰ ਵਿਚ ਡੀ.ਜੇ. ਤੇ ਵੱਜ ਰਹੇ ਗੀਤਾਂ ਵਿਚ ਬਦਲ ਗਿਆ।ਇਸ ਸਮੇ ਪ੍ਰਬੰਧਕ ਬੀਬੀਆਂ ਨੇ ਦੱਸਿਆ ਕਿ ਸਾਡਾ ਇਸ ਮੇਲੇ ’39;ਮਾਵਾਂ ਤੇ ਧੀਆਂ’39; ਨੂੰ ਕਰਾਉਣ ਦਾ ਮੁੱਖ ਮਕਸਦ ਜਿੱਥੇ ਮੰਨੋਰਜਨ ਕਰਨਾ ਹੈ।ਉਥੇ ਨਵੀ ਤੇ ਪਰਾਣੀ ਪੀੜੀ ਵਿਚਲੇ ਪਾੜੇ ਨੂੰ ਘੱਟਾ ਕੇ ਇਕ ਦੂਜੀ ਦੇ ਕੋਲ ਬੈਠਣਾ ਵੀ ਹੈ।ਨਾਲ ਦੀ ਨਾਲ ਉਹਨਾ ਤੋ ਪਰਾਣੇ ਸਭਿਆਚਾਰ ਸਿੱਖ ਕਿ ਆਪਸ ਵਿਚ ਨਿੱਘ ਮਾਣ ਸਕੀਏ।

ਇਸ ਦੀ ਸਟੇਜ ਦੀ ਕਾਰਵਾਈ ਕੁਲਦੀਪ ਧਾਲੀਵਾਲ,ਜਗਜੀਤ ਦਿਉਲ,ਬਖਸ ਸੰਘਾ ਤੇ ਹੋਰਨਾਂ ਨੇ ਨਿਭਾਈ ਸੀ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …