Home / Punjabi News / 119 ਹੋਰ ਭਾਰਤੀ ਅਤੇ 27 ਵਿਦੇਸ਼ੀ ਦਿੱਲੀ ਪਹੁੰਚੇ

119 ਹੋਰ ਭਾਰਤੀ ਅਤੇ 27 ਵਿਦੇਸ਼ੀ ਦਿੱਲੀ ਪਹੁੰਚੇ

ਨਵੀਂ ਦਿੱਲੀ, 10 ਮਾਰਚ

ਭਾਰਤੀ ਹਵਾਈ ਸੈਨਾ ਦਾ ਜਹਾਜ਼ ਅੱਜ ਸਵੇਰੇ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਇਥੇ ਹਿੰਡਨ ਏਅਰ ਬੇਸ ‘ਤੇ ਪਹੁੰਚਿਆ ਜਿਸ ‘ਚ 119 ਭਾਰਤੀ ਅਤੇ 27 ਵਿਦੇਸ਼ੀ ਸਵਾਰ ਸਨ। ਇਹ ਭਾਰਤੀ ਹਵਾਈ ਫ਼ੌਜ ਦੀ 17ਵੀਂ ਉਡਾਣ ਸੀ ਜੋ ਯੂਕਰੇਨ ‘ਚ ਫਸੇ ਲੋਕਾਂ ਨੂੰ ਵਤਨ ਲੈ ਕੇ ਪਹੁੰਚੀ ਹੈ। ਯੂਕਰੇਨ ‘ਚ ਜੰਗ ਲੱਗਣ ਮਗਰੋਂ ਭਾਰਤ ਵੱਲੋਂ ਆਪਣੇ ਨਾਗਰਿਕਾਂ ਨੂੰ ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਤੋਂ ਵਤਨ ਲਿਆਂਦਾ ਗਿਆ ਹੈ ਕਿਉਂਕਿ ਯੂਕਰੇਨੀ ਹਵਾਈ ਖੇਤਰ 24 ਫਰਵਰੀ ਤੋਂ ਬੰਦ ਪਿਆ ਹੈ। ਭਾਰਤੀ ਹਵਾਈ ਸੈਨਾ ਦੀ ਉਡਾਣ ਸੀ-17 ਅੱਜ ਤੜਕੇ ਕਰੀਬ 5.40 ਵਜੇ ਪਹੁੰਚੀ। ਵਿਦੇਸ਼ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ ਨੇ ਏਅਰ ਬੇਸ ‘ਤੇ ਭਾਰਤੀਆਂ ਅਤੇ ਵਿਦੇਸ਼ੀਆਂ ਦਾ ਸਵਾਗਤ ਕੀਤਾ। -ਪੀਟੀਆਈ


Source link

Check Also

ਪਟਿਆਲਾ ‘ਚ ਭਰਾ ਨੂੰ ਵੀਡੀਓ ਭੇਜ ਭੈਣ ਨੇ ਕੀਤਾ ਸੁਸਾਈਡ, ਮਰਨ ਤੋਂ ਪਹਿਲਾਂ-ਪਤੀ ਕਹਿੰਦਾ ਮੈਨੂੰ ਛੱਡ ਦੇ…

Patiala News: ਪਟਿਆਲਾ ਵਿੱਚ ਔਰਤ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ, …