Home / Punjabi News / ਜ਼ਮੀਨ ਘੋਟਾਲੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਤੋਂ ED ਨੇ ਕੀਤੀ ਪੁੱਛਗਿੱਛ

ਜ਼ਮੀਨ ਘੋਟਾਲੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਤੋਂ ED ਨੇ ਕੀਤੀ ਪੁੱਛਗਿੱਛ

ਜ਼ਮੀਨ ਘੋਟਾਲੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਹੁੱਡਾ ਤੋਂ ED ਨੇ ਕੀਤੀ ਪੁੱਛਗਿੱਛ

ਗੁਰੂਗ੍ਰਾਮ—ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਸੀ। ਵੀਰਵਾਰ ਨੂੰ ਮੁੱਖ ਮੰਤਰੀ ਹੁੱਡਾ ਤੋਂ ਚੰਡੀਗੜ੍ਹ ਈ. ਡੀ. ਦਫਤਰ ‘ਚ ਲਗਭਗ 3 ਘੰਟਿਆਂ ਤੱਕ ਪੁੱਛਗਿੱਛ ਕੀਤੀ। ਲੰਚ ਟਾਈਮ ਤੋਂ ਬਾਅਦ ਦੋਬਾਰ ਫਿਰ ਈ. ਡੀ. ਦਫਤਰ ਪਹੁੰਚੇ ਹੁੱਡਾ ਤੋਂ ਦੇਰ ਰਾਤ ਤੱਕ ਪੁੱਛਗਿੱਛ ਚਲੀ। ਦੱਸ ਦੇਈਏ ਕਿ ਹੁੱਡਾ ਦੇ ਖਿਲਾਫ ਮਨੀ ਲਾਂਡਰਿੰਗ ਦੇ ਤਹਿਤ ਮਾਮਲਾ ਦਰਜ ਹੋਇਆ ਹੈ।
ਜ਼ਿਕਰਯੋਗ ਹੈ ਕਿ ਮਾਨੇਸਰ ਦੇ ਤਿੰਨ ਪਿੰਡਾਂ ਦੇ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਦੇ ਨਾਂ ‘ਤੇ ਉਨ੍ਹਾਂ ਨੂੰ ਡਰਾ ਕੇ ਸਸਤੀ ਕੀਮਤਾਂ ‘ਤੇ ਜ਼ਮੀਨ ਖ੍ਰੀਦਣ ਤੋਂ ਬਾਅਦ ਬਿਲਡਰਾਂ ਨੂੰ ਵੇਚ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਦਾ ਦੋਸ਼ ਹੈ। ਦੋਸ਼ੀਆਂ ਨੇ ਮਾਨੇਸਰ, ਨੌਰੰਗਪੁਰ, ਲਖਨੌਲਾ ਦੇ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੂੰ ਆਈ. ਐੱਮ. ਟੀ. ਦੇ ਨਾਂ ‘ਤੇ ਜ਼ਮੀਨ ਐਕਵਾਇਰ ਦਾ ਡਰ ਦਿਖਾ ਕੇ ਨੇਤਾਵਾਂ ਨਾਲ ਮਿਲ ਕੇ ਜ਼ਮੀਨਾਂ ਦੀ ਖਰੀਦੋ ਫਰੋਖਤ ‘ਚ ਧੋਖਾਧੜੀ ਕੀਤੀ ਸੀ ਅਤੇ ਕਿਸਾਨਾਂ ਤੋਂ ਜ਼ਮੀਨਾਂ ਲੈਣ ਲਈ ਦੋਸ਼ੀਆਂ ਨੇ ਕੁਝ ਦਸਤਾਵੇਜ਼ਾਂ ‘ਤੇ ਫਰਜੀ ਸਿਗਨੇਚਰ ਵੀ ਕੀਤੇ ਸਨ। ਦੋਸ਼ੀਆਂ ‘ਤੇ ਹੁੱਡਾ ਸਰਕਾਰ ਦੇ ਕਾਰਜਕਾਲ ਦੌਰਾਨ ਲਗਭਗ 900 ਏਕੜ ਜ਼ਮੀਨ ਐਕੁਵਾਇਰ ਕੀਤੀਆਂ ਸੀ।

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …