Home / Punjabi News / ਹੜ੍ਹ ਦਾ ਪਾਣੀ ਘਟਿਆ : 7 ਦਿਨਾਂ ‘ਚ ਰੈਸਕਿਊ ਟੀਮਾਂ ਨੂੰ ਹਾਲਾਤ ਸੁਧਾਰਣ ਦੇ ਨਿਰਦੇਸ਼

ਹੜ੍ਹ ਦਾ ਪਾਣੀ ਘਟਿਆ : 7 ਦਿਨਾਂ ‘ਚ ਰੈਸਕਿਊ ਟੀਮਾਂ ਨੂੰ ਹਾਲਾਤ ਸੁਧਾਰਣ ਦੇ ਨਿਰਦੇਸ਼

ਹੜ੍ਹ ਦਾ ਪਾਣੀ ਘਟਿਆ : 7 ਦਿਨਾਂ ‘ਚ ਰੈਸਕਿਊ ਟੀਮਾਂ ਨੂੰ ਹਾਲਾਤ ਸੁਧਾਰਣ ਦੇ ਨਿਰਦੇਸ਼

ਜਲੰਧਰ/ਲੋਹੀਆਂ ਖਾਸ — ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਾਣੀ ਤੇਜ਼ੀ ਨਾਲ ਘੱਟ ਰਿਹਾ ਹੈ ਅਤੇ ਹੁਣ ਸਾਫ ਸਫਾਈ ਕਰਨਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਰਿਹਾ ਹੈ, ਇਸੇ ਲੜੀ ਤਹਿਤ ਰੈਸਕਿਊ ਟੀਮਾਂ ਨੂੰ 7 ਦਿਨਾਂ ‘ਚ ਹਾਲਾਤ ਸੁਧਾਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਲੜੀ ‘ਚ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਬੀਤੇ ਦਿਨ ਮੰਡੀ ਬੋਰਡ, ਫੂਡ ਸਪਲਾਈ ਵਿਭਾਗ, ਹੈਲਥ ਵਿਭਾਗ, ਪੇਂਡੂ ਵਿਕਾਸ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜ਼ਰੂਰੀ ਹਿਦਾਇਤਾਂ ਦਿੱਤੀਆਂ। ਇਸ ਲੜੀ ‘ਚ ਕਿਹਾ ਗਿਆ ਹੈ ਕਿ ਪੰਪ ਲਗਾ ਕੇ ਪਾਣੀ ਦੇ ਨਾਲ ਇਲਾਕੇ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਬੀਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਹੜ੍ਹ ਵਾਲੇ ਇਲਾਕਿਆਂ ‘ਚ ਪਿਛਲੇ ਸਮੇਂ ਦੌਰਾਨ ਰਾਸ਼ਨ ਦੇ 750 ਪੈਕੇਟ, 18000 ਲਿਟਰ ਪਾਣੀ, 1260 ਲਿਟਰ ਦੁੱਧ ਦੀ ਸਪਲਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ 15 ਦਿਨਾਂ ‘ਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸਧਾਰਨ ਬਣਾਇਆ ਜਾਵੇਗਾ। ਉਥੇ ਹੀ ਐਂਟੀ ਲਾਰਵਾ ਸਪ੍ਰੇਅ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਸੈਨੀਟੇਸ਼ਨ ਵਿਭਾਗ ਨੂੰ ਵਾਟਰ ਵਰਕਸ ਦੀ ਸਫਾਈ ਕਰਵਾਉਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ 1200 ਤਿਰਪਾਲਾਂ ਵੀ ਭੇਜੀਆਂ ਗਈਆਂ ਹਨ। ਇਸ ਤਰ੍ਹਾਂ ਆਉਣ ਵਾਲੇ ਦਿਨਾਂ ‘ਚ ਵੀ ਰਾਹਤ ਸਮੱਗਰੀ ਕਿਸ਼ਤੀਆਂ ਅਤੇ ਹੋਰ ਸਾਧਨਾਂ ਜ਼ਰੀਏ ਭੇਜੀ ਜਾ ਰਹੀ ਹੈ।
250 ਸਮਾਜ ਸੇਵਕਾਂ ਨੇ ਭਰਿਆ 180 ਫੁੱਟ ਬੰਨ੍ਹ
ਏ. ਡੀ. ਸੀ. ਜਨਰਲ ਜਸਬੀਰ ਸਿੰਘ ਦੀ ਅਗਵਾਈ ‘ਚ ਚੱਲ ਰਹੇ ਰਾਹਤ ਕੰਮਾਂ ਕਾਰਣ ਫਿਲੌਰ ਸਬ-ਡਿਵੀਜ਼ਨ ‘ਚ ਪਏ 180 ਫੁੱਟ ਲੰਮੇ ਪਾੜ ਨੂੰ ਭਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 250 ਦੇ ਕਰੀਬ ਸਮਾਜ ਸੇਵਕਾਂ ਨੇ ਦਿਨ-ਰਾਤ ਇਕ ਕਰਕੇ ਇਸ ਕੰਮ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਮਾਓ ਸਾਹਿਬ ਅਤੇ ਮਓਵਾਲ ਸਮੇਤ 4 ਥਾਵਾਂ ‘ਤੇ ਪਾੜ ਪਿਆ ਸੀ। ਇਸ ਲੜੀ ਤਹਿਤ ਬੀਤੇ ਦਿਨ 165 ਫੁੱਟ ਦੇ ਬੰਨ੍ਹ ਨੂੰ ਮਾਓ ਸਾਹਿਬ ਵਿਚ ਭਰ ਦਿੱਤਾ ਗਿਆ ਅਤੇ ਬੀਤੇ ਦਿਨ ਫਿਲੌਰ ਵਾਲਾ ਵੀ ਭਰ ਦਿੱਤਾ ਗਿਆ ਹੈ। ਇਸ ਲੜੀ ‘ਚ ਤੱਲ੍ਹਣ ਸਾਹਿਬ ਗੁਰਦੁਆਰੇ ਦੇ ਸੇਵਾਦਾਰ, ਬਾਬਾ ਕਸ਼ਮੀਰਾ ਸਿੰਘ, ਮਨਰੇਗਾ ਵਰਕਰ, ਬਾਬਾ ਤਰਵਿੰਦਰ ਸਿੰਘ ਦੇ ਸੇਵਾਦਾਰਾਂ ਵੱਲੋਂ ਅਹਿਮ ਡਿਊਟੀ ਨਿਭਾਈ ਗਈ ਹੈ।
ਮਹਾਮਾਰੀ ਫੈਲਣ ਦਾ ਖਦਸ਼ਾ : ਮਰੇ ਹੋਏ ਪਸ਼ੂਆਂ ਨੂੰ ਹੜ੍ਹ ਵਾਲੇ ਇਲਾਕਿਆਂ ਤੋਂ ਬਾਹਰ ਕੱਢਣ ਲਈ ਅਲਰਟ ਜਾਰੀ
ਹੜ੍ਹ ਦਾ ਪਾਣੀ ਹੌਲੀ-ਹੌਲੀ ਘੱਟ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਹੁਣ ਪ੍ਰਸ਼ਾਸਨ ਲਈ ਬੀਮਾਰੀਆਂ ਨਾਲ ਨਿਪਟਣਾ ਵੱਡਾ ਚੈਲੇਂਜ ਸਾਬਤ ਹੋਣ ਵਾਲਾ ਹੈ। ਹੜ੍ਹ ਵਾਲੇ ਇਲਾਕਿਆਂ ‘ਚ ਮਹਾਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ, ਜਿਸ ਕਾਰਨ ਪ੍ਰਸ਼ਾਸਨ ਅਲਰਟ ‘ਤੇ ਹੈ। ਹੜ੍ਹ ਵਾਲੇ ਇਲਾਕਿਆਂ ‘ਚ ਮਰੇ ਹੋਏ ਪਸ਼ੂਆਂ ਨੂੰ ਬਾਹਰ ਕੱਢਣ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਰੈਸਕਿਊ ਟੀਮਾਂ ਮਰੇ ਹੋਏ ਪਸ਼ੂਆਂ ਨੂੰ ਲੱਭ ਕੇ ਬਾਹਰ ਕੱਢ ਰਹੀਆਂ ਹਨ। ਡੀ. ਸੀ. ਵਰਿੰਦਰ ਸ਼ਰਮਾ ਨੇ ਪਸ਼ੂ ਪਾਲਣ ਵਿਭਾਗ ਨੂੰ ਮਰੇ ਹੋਏ ਪਸ਼ੂਆਂ ਨੂੰ ਬਾਹਰ ਕੱਢ ਕੇ ਦਬਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਲੜੀ ‘ਚ ਐੱਸ. ਡੀ. ਐੱਮ- 2 ਪਰਮਬੀਰ ਸਿੰਘ ਅਤੇ ਐੱਸ. ਡੀ. ਐੱਮ. ਚਾਰੂਮਿਤਾ ਦੀ ਅਗਵਾਈ ਵਿਚ ਕਿਸ਼ਤੀਆਂ ‘ਚ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਮਰੇ ਹੋਏ ਪਸ਼ੂਆਂ ਨੂੰ ਲੱਭ ਰਹੀਆਂ ਹਨ , ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰੇ ਹੋਏ ਪਸ਼ੂਆਂ ਦੇ ਪਾਣੀ ‘ਚ ਰਹਿਣ ਨਾਲ ਬੀਮਾਰੀਆਂ ਫੈਲਣ ਦਾ ਡਰ ਹੈ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …