ਨਵੀਂ ਦਿੱਲੀ— ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਸੁਰਖੀਆਂ ਬਟੋਰਨ ਵਾਲੀ ਮਸ਼ਹੂਰ ਸਿੰਗਰ ਅਤੇ ਡਾਂਸਰ ਸਪਨਾ ਚੌਧਰੀ ਹੁਣ ਭਾਰਤੀ ਜਨਤਾ ਪਾਰਟੀ ਲਈ ਵੋਟ ਮੰਗ ਰਹੀ ਹੈ। ਸੋਮਵਾਰ ਨੂੰ ਸਪਨਾ ਚੌਧਰੀ ਨੇ ਦਿੱਲੀ ਦੇ ਭਾਜਪਾ ਉਮੀਦਵਾਰ ਮਨੋਜ ਤਿਵਾੜੀ ਲਈ ਚੋਣ ਪ੍ਰਚਾਰ ਕੀਤਾ। ਰੋਡ ਸ਼ੋਅ ‘ਚ ਉਨ੍ਹਾਂ ਨੇ ਮਨੋਜ ਤਿਵਾੜੀ ਲਈ ਵੋਟ ਮੰਗੇ। ਹਾਲਾਂਕਿ ਸਪਨਾ ਚੌਧਰੀ ਨੇ ਇਸ ਚੋਣ ਪ੍ਰਚਾਰ ਦਾ ਕਾਰਨ ਵਿਅਕਤੀਗਤ ਸੰਬੰਧ ਦੱਸੇ ਹਨ। ਸਪਨਾ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਜੁਆਇਨ ਨਹੀਂ ਕੀਤੀ ਹੈ ਸਗੋਂ ਉਹ ਸਿਰਫ ਮਨੋਜ ਤਿਵਾੜੀ ਲਈ ਪ੍ਰਚਾਰ ਕਰਨ ਆਈ ਹੈ। ਸਪਨਾ ਨੇ ਮਨੋਜ ਨੂੰ ਆਪਣਾ ਚੰਗਾ ਦੋਸਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਮਰਥਨ ‘ਚ ਵੋਟ ਦੀ ਅਪੀਲ ਕਰਨ ਦੀ ਗੱਲ ਕਹੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਸਪਨਾ ਚੌਧਰੀ ਦੇ ਕਾਂਗਰਸ ‘ਚ ਜਾਣ ਦੀ ਖਬਰ ਆਈ ਸੀ ਪਰ ਸਪਨਾ ਨੇ ਅਗਲੇ ਹੀ ਦਿਨ ਇਸ ਦਾ ਖੰਡਨ ਕਰ ਦਿੱਤਾ ਸੀ। ਇਸ ਦੌਰਾਨ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਨਾਲ ਉਨ੍ਹਾਂ ਦੀ ਇਕ ਫੋਟੋ ਵੀ ਵਾਇਰਲ ਹੋਈ ਸੀ। ਹੁਣ ਸਪਨਾ ਉਨ੍ਹਾਂ ਲਈ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ। ਮਨੋਜ ਉੱਤਰ-ਪੂਰਬੀ ਦਿੱਲੀ ਸੀਟ ਤੋਂ ਚੋਣ ਲੜ ਰਹੇ ਹਨ। ਕਾਂਗਰਸ ਨੇ ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਟਿਕਟ ਦਿੱਤਾ ਹੈ, ਜਦੋਂ ਕਿ ਆਮ ਆਦਮੀ ਪਾਰਟੀ ਨੇ ਆਪਮੇ ਸੀਨੀਅਰ ਬੁਲਾਰੇ ਦਿਲੀਪ ਪਾਂਡੇ ਨੂੰ ਟਿਕਟ ਦਿੱਤੀ ਹੈ। ਮਨੋਜ ਤਿਵਾੜੀ ਨੇ 2014 ‘ਚ ਇਸ ਸੀਟ ਤੋਂ ਜਿੱਤ ਦਰਜ ਕੀਤੀ ਸੀ ਪਰ ਇਸ ਵਾਰ ਕਾਂਗਰਸ ਅਤੇ ਆਪ ਤੋਂ 2 ਵੱਡੇ ਨੇਤਾਵਾਂ ਦੇ ਮੈਦਾਨ ‘ਚ ਆਉਣ ਨਾਲ ਲੜਾਈ ਦਿਲਚਸਪ ਹੋ ਗਈ ਹੈ।
Asian Tribune Your Multilingual Newspaper covering World and local news News