ਨਵੀਂ ਦਿੱਲੀ, 8 ਫਰਵਰੀ
ਅੰਡਰ-15 ਅਤੇ ਅੰਡਰ-20 ਕੌਮੀ ਕੁਸ਼ਤੀ ਚੈਂਪੀਅਨਸ਼ਿਪ ਹੁਣ 28 ਫਰਵਰੀ ਤੋਂ ਪਟਿਆਲਾ ਵਿਖੇ ਕਰਵਾਈ ਜਾਵੇਗੀ। ਭਾਰਤੀ ਕੁਸ਼ਤੀ ਮਹਾਸੰਘ ਦੇ ਸੰਚਾਲਨ ਲਈ ਬਣੀ ਐਡਹਾਕ ਕਮੇਟੀ ਨੇ ਅੱਜ ਇਹ ਐਲਾਨ ਕੀਤਾ। ਇਸ ਤੋਂ ਪਹਿਲਾਂ ਇਹ ਮੁਕਾਬਲਾ ਗਵਾਲੀਅਰ ਵਿੱਚ 11 ਤੋਂ 17 ਫਰਵਰੀ ਦਰਮਿਆਨ ਕਰਵਾਇਆ ਜਾਣਾ ਸੀ ਪਰ ਸਮੇਂ ਦੀ ਘਾਟ ਕਾਰਨ ਕੁਝ ਸੂਬਾ ਐਸੋਸੀਏਸ਼ਨਾਂ ਨੇ ਇਸ ਵਿੱਚ ਹਿੱਸਾ ਲੈਣ ਤੋਂ ਅਸਮਰੱਥਾ ਪ੍ਰਗਟਾਈ ਸੀ। ਇਸ ਤੋਂ ਬਾਅਦ ਐਡਹਾਕ ਕਮੇਟੀ ਨੇ ਇਸ ਨੂੰ ਮੁਲਤਵੀ ਕਰ ਦਿੱਤਾ। ਐਡਹਾਕ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਅੰਡਰ-15 ਅਤੇ ਅੰਡਰ-20 ਵਰਗਾਂ ਦੀਆਂ ਫਰੀਸਟਾਈਲ, ਗ੍ਰੀਕੋ-ਰੋਮਨ ਅਤੇ ਮਹਿਲਾ ਕੌਮੀ ਚੈਂਪੀਅਨਸ਼ਿਪ ਹੁਣ 28 ਫਰਵਰੀ ਤੋਂ 5 ਮਾਰਚ ਤੱਕਤੋਂ ਪਟਿਆਲਾ ਦੇ ਨੇਤਾਜੀ ਸੁਭਾਸ਼ ਨੈਸ਼ਨਲ ਸਪੋਰਟਸ ਇੰਸਟੀਚਿਊਟ ਵਿਖੇ ਕਰਵਾਈ ਜਾਵੇਗੀ।
The post ਹੁਣ ਪਟਿਆਲਾ ’ਚ ਹੋਵੇਗੀ ਅੰਡਰ-15 ਤੇ ਅੰਡਰ-20 ਕੌਮੀ ਕੁਸ਼ਤੀ ਚੈਂਪੀਅਨਸ਼ਿਪ appeared first on Punjabi Tribune.
Source link
Asian Tribune Your Multilingual Newspaper covering World and local news News