ਨਵੀਂ ਦਿੱਲੀ, 23 ਦਸੰਬਰ
ਹਿੰਦ ਮਹਾਸਾਗਰ ‘ਚ ਸਾਊਦੀ ਤੋਂ ਭਾਰਤ ਆ ਰਹੇ ਇਜ਼ਰਾਈਲ ਨਾਲ ਸਬੰਧਤ ਤੇਲ ਵਾਹਕ ਜਹਾਜ਼ ਐਮਵੀ ਕੈਮ ਪਲੂਟੋ ’ਤੇ ਅੱਜ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਦੇ ਨਾਲ ਹੀ ਭਾਰਤੀ ਫੌਜ ਨੇ ਕੋਸਟ ਗਾਰਡ ਦੇ ਗਸ਼ਤੀ ਜਹਾਜ਼ ਆਈਸੀਜੀਐੱਸ ਵਿਕਰਮ ਨੂੰ ਉਸ ਥਾਂ ‘ਤੇ ਭੇਜਿਆ ਹੈ, ਜਿੱਥੇ ਹਮਲਾ ਹੋਇਆ ਸੀ। ਜਹਾਜ਼ ਸਾਊਦੀ ਅਰਬ ਤੋਂ ਮੰਗਲੌਰ ਜਾ ਰਿਹਾ ਸੀ। ਇਸ ਵਿੱਚ ਕੱਚਾ ਤੇਲ ਹੈ। ਹਮਲੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਜਹਾਜ਼ ਵਿੱਚ ਅੱਗ ਲੱਗ ਗਈ। ਇਸ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਲਾਇਬੇਰੀਆ ਦੇ ਝੰਡੇ ਵਾਲਾ ਇਹ ਜਹਾਜ਼ ਇਜ਼ਰਾਈਲ ਦਾ ਦੱਸਿਆ ਜਾਂਦਾ ਹੈ।
The post ਹਿੰਦ ਮਹਾਸਾਗਰ ’ਚ ਭਾਰਤ ਆ ਰਹੇ ਇਜ਼ਰਾਈਲ ਨਾਲ ਸਬੰਧ ਜਹਾਜ਼ ’ਤੇ ਡਰੋਨ ਨਾਲ ਹਮਲਾ appeared first on punjabitribuneonline.com.
Source link
Asian Tribune Your Multilingual Newspaper covering World and local news News