Home / Punjabi News / ਹਿੰਦੀ ਵਿੱਚ ਗੱਲ ਕਰਨ ’ਤੇ ਭਾਰਤੀ ਮੂਲ ਦੇ ਅਮਰੀਕੀ ਇੰਜਨੀਅਰ ਨੂੰ ਨੌਕਰੀ ਤੋਂ ਕੱਢਿਆ

ਹਿੰਦੀ ਵਿੱਚ ਗੱਲ ਕਰਨ ’ਤੇ ਭਾਰਤੀ ਮੂਲ ਦੇ ਅਮਰੀਕੀ ਇੰਜਨੀਅਰ ਨੂੰ ਨੌਕਰੀ ਤੋਂ ਕੱਢਿਆ

ਵਾਸ਼ਿੰਗਟਨ, 1 ਅਗਸਤ
ਅਮਰੀਕਾ ਵਿੱਚ ਰਹਿ ਰਹੇ 78 ਸਾਲਾ ਭਾਰਤੀ ਮੂਲ ਦੇ ਇੰਜਨੀਅਰ ਨੂੰ ਨੌਕਰੀ ਤੋਂ ਸਿਰਫ਼ ਇਸ ਲਈ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਉਹ ਭਾਰਤ ਵਿੱਚ ਮਰ ਰਹੇ ਆਪਣੇ ਇੱਕ ਰਿਸ਼ਤੇਦਾਰ ਨਾਲ ਵੀਡੀਓ ਕਾਲ ’ਤੇ ਹਿੰਦੀ ਵਿੱਚ ਗੱਲ ਕਰ ਰਿਹਾ ਸੀ। ਮੀਡੀਆ ਨੇ ਮੁਕੱਦਮੇ ਦਾ ਹਵਾਲਾ ਦਿੰਦੇ ਹੋਏ ਇਹ ਰਿਪੋਰਟ ਦਿੱਤੀ ਹੈ। ਮੀਡੀਆ ਮੁਤਾਬਕ ਅਲਬਾਮਾ ਮਿਜ਼ਾਈਲ ਡਿਫੈਂਸ ਕੰਟਰੈਕਟਰ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੇ ਅਨਿਲ ਵਾਰਸ਼ਨੀ ਨੇ ਨੌਕਰੀ ਤੋਂ ਕੱਢਣ ਦੇ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਵਾਰਸ਼ਨੀ ਹੰਟਸਵਿਲੇ ਮਿਜ਼ਾਈਲ ਡਿਫੈਂਸ ਕੰਟਰੈਕਟਰ ਪਰਸਨਜ਼ ਕਾਰਪੋਰੇਸ਼ਨ ਵਿੱਚ ਸੀਨੀਅਰ ਸਿਸਟਮ ਇੰਜਨੀਅਰ ਵਜੋਂ ਕੰਮ ਕਰਦਾ ਸੀ।  -ਪੀਟੀਆਈ

The post ਹਿੰਦੀ ਵਿੱਚ ਗੱਲ ਕਰਨ ’ਤੇ ਭਾਰਤੀ ਮੂਲ ਦੇ ਅਮਰੀਕੀ ਇੰਜਨੀਅਰ ਨੂੰ ਨੌਕਰੀ ਤੋਂ ਕੱਢਿਆ appeared first on punjabitribuneonline.com.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …