ਧਰਮਸ਼ਾਲਾ — ਹਿਮਾਚਲ ਪ੍ਰਦੇਸ਼ ‘ਚ ਕਾਂਗੜਾ ਜ਼ਿਲੇ ਦੇ ਫਤਿਹਪੁਰ ‘ਚ ਏਅਰਫੋਰਸ ਦਾ ਮਿਗ-21 ਕਰੈਸ਼ ਹੋ ਗਿਆ ਹੈ। ਇਸ ਦੌਰਾਨ ਜਹਾਜ਼ ‘ਚ ਸਵਾਰ ਪਾਇਲਟ ਦੀ ਮੌਤ ਹੋ ਗਈ ਹੈ। ਇਹ ਹਾਦਸਾ ਫਤਿਹਪੁਰ ਦੇ ਨਜ਼ਦੀਕ ਪਿੰਡ ਪੱਲੀ ‘ਚ ਵਾਪਰਿਆ। ਹਾਦਸੇ ਦੀ ਜਗ੍ਹਾ ‘ਤੇ ਜਹਾਜ਼ ਦੇ ਟੁੱਕੜੇ ਖਿੱਲਰੇ ਪਾਏ ਗਏ ਹਨ।
ਮੌਕੇ ‘ਤੇ ਗਵਾਹ ਲੋਕਾਂ ਨੇ ਦੱਸਿਆ ਕਿ ਹਵਾ ‘ਚ ਹੀ ਮਿਗ ਜਹਾਜ਼ ਦੇ ਪਰਖੱਚੇ ਉੱਡ ਦੇ ਦੇਖੇ ਗਏ ਅਤੇ ਆਖਿਰ ‘ਚ ਇਹ ਇਕ ਦਰੱਖਤ ਨਾਲ ਟਕਰਾ ਗਿਆ। ਜਿਸ ਤੋਂ ਬਾਅਦ ਇਸ ‘ਚ ਅੱਗ ਲੱਗ ਗਈ। ਇਸ ਦਾ ਮਲਬਾ ਕਾਫੀ ਦੂਰ ਤੱਕ ਖਿੱਲਰ ਗਿਆ। ਹਾਦਸੇ ਦੀ ਖ਼ਬਰ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਰਵਾਨਾ ਹੋ ਗਿਆ ਹੈ।
ਇਸ ਮਿਗ-21 ਨੇ ਪੰਜਾਬ ਦੇ ਪਠਾਨਕੋਟ ਏਅਰਬੇਸ ਤੋਂ ਉਡਾਨ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਏਅਰਬੇਸ ਤੋਂ ਵੀ ਇਕ ਟੀਮ ਰਵਾਨਾ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਏਅਰਬੇਸ ਤੋਂ ਜਹਾਜ਼ ਦਾ ਸੰਪਰਕ ਟੁੱਟ ਗਿਆ ਅਤੇ ਅੱਗ ਲੱਗ ਗਈ।
ਐੈੱਸ.ਪੀ. ਕਾਂਗੜਾ ਨੇ ਮਾਮਲੇ ‘ਚ ਹਾਦਸੇ ਦੀ ਪੁਸ਼ਟੀ ਕੀਤੀ ਹੈ ਅਤੇ ਇਸ ਹਾਦਸੇ ‘ਚ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
Check Also
ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…
Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …
Asian Tribune Your Multilingual Newspaper covering World and local news News