ਚੰਡੀਗੜ – ਪੰਜਾਬ ਵਿਚ ਅੱਜ ਭਾਰੀ ਬਾਰਿਸ਼ ਹੋਈ ਜਿਸ ਕਾਰਨ ਕਈ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਚੰਡੀਗੜ ਮੋਹਾਲੀ ਫਤਿਹਗੜ੍ਹ ਸਾਹਿਬ, ਜਲੰਧਰ, ਬਠਿੰਡਾ ਸਮੇਤ ਇਲਾਕਿਆਂ ਵਿਚ ਭਾਰੀ ਮੀਂਹ ਪਿਆ। ਜੋ ਕਿ ਲਗਾਤਾਰ ਜਾਰੀ ਹੈ।
ਇਸ ਦੌਰਾਨ ਇਨਾਂ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣ ਚੁੱਕੇ ਹਨ। ਸ਼ਹਿਰਾਂ ਵਿਚ ਸੜਕਾਂ ਉਤੇ ਪਾਣੀ ਇਕੱਠਾ ਹੋਣ ਨਾਲ ਜਿੱਥੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁਲ ਗਈ ਉਥੇ ਲੋਕਾਂ ਨੂੰ ਇਸ ਭਾਰੀ ਬਾਰਿਸ਼ ਕਾਰਨ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਦੂਸਰੇ ਪਾਸੇ ਇਸ ਬਾਰਿਸ਼ ਨਾਲ ਲੋਕਾਂ ਨੂੰ ਜਿਥੇ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਉਥੇ ਝੋਨੇ ਦੀ ਫਸਲ ਨੂੰ ਵੀ ਇਸ ਮੀਂਹ ਨਾਲ ਭਰਪੂਰ ਪਾਣੀ ਮਿਲਿਆ ਹੈ।
Check Also
ਸਿਆਸੀ ਜਗਤ ‘ਚ ਪਸਰਿਆ ਮਾਤਮ, ਹਸਪਤਾਲ ‘ਚ ਕਈ ਸੀਨੀਅਰ ਆਗੂ ਪਹੁੰਚੇ; ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਦੇਹਾਂਤ…
Big News: ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵੇਗੌੜਾ ਦੀ ਪਤਨੀ ਚੇਨੰਮਾ ਦਾ ਸ਼ਨੀਵਾਰ ਨੂੰ 85 ਸਾਲ …
Asian Tribune Your Multilingual Newspaper covering World and local news News