Home / Punjabi News / ਹਾਈ ਕੋਰਟ ਨੇ PU ਦੇ ਵਾਈਸ-ਚਾਂਸਲਰ ਨੂੰ ਸਕਾਲਰਸ਼ਿਪ ‘ਚ ਹੋਏ ਘਪਲੇ ਦੀ ਜਾਂਚ ਦੇ ਦਿੱਤੇ ਹੁਕਮ : ਸੰਧੂ

ਹਾਈ ਕੋਰਟ ਨੇ PU ਦੇ ਵਾਈਸ-ਚਾਂਸਲਰ ਨੂੰ ਸਕਾਲਰਸ਼ਿਪ ‘ਚ ਹੋਏ ਘਪਲੇ ਦੀ ਜਾਂਚ ਦੇ ਦਿੱਤੇ ਹੁਕਮ : ਸੰਧੂ

ਹਾਈ ਕੋਰਟ ਨੇ PU ਦੇ ਵਾਈਸ-ਚਾਂਸਲਰ ਨੂੰ ਸਕਾਲਰਸ਼ਿਪ ‘ਚ ਹੋਏ ਘਪਲੇ ਦੀ ਜਾਂਚ ਦੇ ਦਿੱਤੇ ਹੁਕਮ : ਸੰਧੂ

ਪਟਿਆਲਾ—ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਸਟਿਸ ਗੁਰਵਿੰਦਰ ਸਿੰਘ ਗਿੱਲ ਨੇ ਪੰਜਾਬੀ ਯੂਨੀਵਰਸਿਟੀ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੂੰ ਪੰਜਾਬੀ ਯੂਨੀਵਰਸਿਟੀ ‘ਚ ਹੋਏ ਸਕਾਲਰਸ਼ਿਪ ਘਪਲੇ ‘ਤੇ ਜਲਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਜਸਟਿਸ ਗੁਰਵਿੰਦਰ ਸਿੰਘ ਗਿੱਲ ਨੇ ਇਕ ਪਟੀਸ਼ਨ ‘ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਾਈਸ-ਚਾਂਸਲਰ ਯੂਨੀਵਰਸਿਟੀ ਦੇ ਮੁਖੀ ਹਨ। ਇਹ ਉਨ੍ਹਾਂ ਦਾ ਹੱਕ ਬਣਦਾ ਹੈ ਕਿ ਯੂ. ਜੀ. ਸੀ. ਦੀ ਸਕਾਲਰਸ਼ਿਪ ‘ਚ ਜੋ ਵੀ ਘਪਲੇ ਹੋਏ ਹਨ, ਉਨ੍ਹਾਂ ਦੋਸ਼ੀਆਂ ਖਿਲਾਫ ਜਲਦ ਕਾਰਵਾਈ ਕਰਨ। ਇਸ ਸਬੰਧੀ ਪਟੀਸ਼ਨਕਰਤਾ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਫਿਜ਼ੀਕਲ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ ਅਤੇ ਉਨ੍ਹਾਂ ਦੇ ਦੋ ਪੀਐੱਚ. ਡੀ. ਦੇ ਵਿਦਿਆਰਥੀ ਚਮਕੌਰ ਸਿੰਘ ਅਤੇ ਨੀਲਮ ਕੁਮਾਰੀ ਵੱਲੋਂ ਜਾਅਲੀ ਹਾਜ਼ਰੀਆਂ ਲਾ ਕੇ ਲੱਖਾਂ ਰੁਪਏ ਦਾ ਘਪਲਾ ਕੀਤਾ ਹੈ।
ਸੰਧੂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਵਾਈਸ-ਚਾਂਸਲਰ ਨੂੰ ਬਹੁਤ ਵਾਰ ਮੰਗ-ਪੱਤਰ ਵੀ ਦਿੱਤਾ ਪਰ ਵਾਈਸ-ਚਾਂਸਲਰ ਫਿਜ਼ੀਕਲ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ ‘ਤੇ ਕਾਰਵਾਈ ਕਰਨ ‘ਚ ਅਸਫਲ ਰਹੇ। ਸੰਧੂ ਨੇ ਕਿਹਾ ਕਿ ਵਾਈਸ-ਚਾਂਸਲਰ ਇਨ੍ਹਾਂ ਘਪਲੇਬਾਜ਼ਾਂ ਨਾਲ ਮਿਲੇ ਹੋਏ ਹਨ। ਹੁਣ ਵੀ ਯੂਨੀਵਰਸਿਟੀ ‘ਚ ਵਾਈਸ-ਚਾਂਸਲਰ ਦੀ ਦੇਖ-ਰੇਖ ਅੰਦਰ ਘਪਲੇ ਹੋ ਰਹੇ ਹਨ। ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵਾਈਸ-ਚਾਂਸਲਰ ਤੋਂ ਕਾਰਵਾਈ ਦੀ ਕੋਈ ਉਮੀਦ ਨਾ ਹੋਣ ਕਰ ਕੇ ਹਾਈ ਕੋਰਟ ਜਾਣਾ ਪਿਆ। ਹੁਣ ਮਾਣਯੋਗ ਹਾਈ ਕੋਰਟ ਨੇ ਵਾਈਸ-ਚਾਂਸਲਰ ਨੂੰ ਹੁਕਮ ਦਿੱਤੇ ਹਨ ਕਿ ਸਕਾਲਰਸ਼ਿਪ ‘ਚ ਹੋਏ ਘਪਲੇ ਦੀ ਜਲਦ ਜਾਂਚ ਕਰਨ। ਜੇਕਰ ਵਾਈਸ-ਚਾਂਸਲਰ ਹੁਣ ਵੀ ਕਾਰਵਾਈ ਨਹੀਂ ਕਰਦੇ ਤਾਂ ਪੰਜਾਬੀ ਯੂਨੀਵਰਸਿਟੀ ਵਾਈਸ ਚਾਂਸਲਰ ‘ਤੇ ਜਲਦ ਹੀ ਕੰਟੈਂਪਟ ਪਾਈ ਜਾਵੇਗੀ।
ਸੰਧੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ‘ਚ ਪਿਛਲੇ ਵਾਈਸ-ਚਾਂਸਲਰ ਅਤੇ ਉਸ ਦੀ ਪ੍ਰਸ਼ਾਸਨਿਕ ਟੀਮ ਵੱਲੋਂ ਜੋ ਘਪਲੇ ਕੀਤੇ ਸਨ, ਉਸ ਦੀਆਂ ਵੀ ਇਨਕੁਆਰੀ ਹੋ ਚੁੱਕੀ ਹੈ। ਵਾਈਸ-ਚਾਂਸਲਰ ਇਨ੍ਹਾਂ ‘ਤੇ ਵੀ ਕਾਰਵਾਈ ਕਰਨ ‘ਚ ਅਸਫਲ ਰਹੇ ਹਨ ਹੈ। ਜੇਕਰ ਵਾਈਸ-ਚਾਂਸਲਰ ਇਹ ਇਨਕੁਆਰੀ ਰਿਪੋਰਟਾਂ ‘ਤੇ ਵੀ ਜਲਦ ਕਾਰਵਾਈ ਨਹੀਂ ਕਰਦੇ ਤਾਂ ਸਾਨੂੰ ਮਜਬੂਰਨ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਣਾ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …