Breaking News
Home / Punjabi News / ਹਾਈ ਅਲਰਟ ਦੇ ਬਾਵਜੂਦ ਪੰਜਾਬ ‘ਚ ਆ ਵੜਿਆ ਪਾਕਿਸਤਾਨੀ

ਹਾਈ ਅਲਰਟ ਦੇ ਬਾਵਜੂਦ ਪੰਜਾਬ ‘ਚ ਆ ਵੜਿਆ ਪਾਕਿਸਤਾਨੀ

ਹਾਈ ਅਲਰਟ ਦੇ ਬਾਵਜੂਦ ਪੰਜਾਬ ‘ਚ ਆ ਵੜਿਆ ਪਾਕਿਸਤਾਨੀ

ਬੀਤੀ ਦੇਰ ਰਾਤ ਸਰਹੱਦ ‘ਤੇ ਸਥਿਤ ਚੌਕੀ ਡੀਆਰਡੀ ਨਾਥ ‘ਤੇ BSF 118 ਬਟਾਲੀਅਨ ਨੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਰਹੇ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ। ਇਹ ਸ਼ਖ਼ਸ BoP ਦੇ ਗੇਟ ਨੰਬਰ 215/6 ਦੇ ਨੇੜਿਓਂ ਦਾਖ਼ਲ ਹੋ ਕੇ ਸ਼ੱਕੀ ਹਾਲਤਾਂ ਵਿੱਚ ਘੁੰਮ ਰਿਹਾ ਸੀ।

ਮਮਦੋਟ: ਬੀਤੀ ਦੇਰ ਰਾਤ ਸਰਹੱਦ ‘ਤੇ ਸਥਿਤ ਚੌਕੀ ਡੀਆਰਡੀ ਨਾਥ ‘ਤੇ BSF 118 ਬਟਾਲੀਅਨ ਨੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਰਹੇ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ। ਇਹ ਸ਼ਖ਼ਸ BoP ਦੇ ਗੇਟ ਨੰਬਰ 215/6 ਦੇ ਨੇੜਿਓਂ ਦਾਖ਼ਲ ਹੋ ਕੇ ਸ਼ੱਕੀ ਹਾਲਤਾਂ ਵਿੱਚ ਘੁੰਮ ਰਿਹਾ ਸੀ।

ਪੁੱਛਗਿੱਛ ਦੌਰਾਨ ਪਾਕਿਸਤਾਨੀ ਨਾਗਰਿਕ ਦੀ ਪਛਾਣ ਯਾਕੂਬ (38) ਪੁੱਤਰ ਫੈਜ਼ਲ ਰੱਜ਼ਾਕ ਵਾਸੀ ਤਹਿਸੀਲ ਕਮਾਲੀਆ, ਜ਼ਿਲ੍ਹਾ-ਟੋਭਾ ਟੇਕ ਸਿੰਘ (ਪਾਕਿਸਤਾਨ) ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਸ ਕੋਲੋਂ 4 ਵਿਜ਼ੀਟਿੰਗ ਕਾਰਡ, ਕੁਝ ਕਾਗਜ਼ਾਤ ਤੇ 2 ਮੁਸਲਿਮ ਪ੍ਰਾਰਥਨਾ ਟੋਪੀ (ਗਲੇ ਫਟੇ ਕੂੜੇ ਵਿੱਚ ਚੁੱਕੇ ਹੋਏ) ਬਰਾਮਦ ਕੀਤੇ ਗਏ ਹਨ।

ਹੋਰ ਪੁੱਛਗਿੱਛ ਲਈ ਬੀਓਪੀ ਡੀਆਰਡੀ ਨਾਥ, 118ਬਟਾਲੀਅਨ ਬੀਐਸਐਫ ਵੱਲੋਂ ਸ਼ਖ਼ਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਜੰਮੂ-ਕਸ਼ਮੀਰ ਵਿੱਚ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ‘ਤੇ ਅੱਤਵਾਦੀ ਹਮਲੇ ਦੇ ਖ਼ਦਸ਼ੇ ਕਾਰਨ ਯਾਤਰਾ ਰੋਕ ਦਿੱਤੀ ਗਈ ਹੈ।

ਇਸ ਤੋਂ ਬਾਅਦ ਪੰਜਾਬ ਤੋਂ ਜੰਮੂ-ਕਸ਼ਮੀਰ ਦੀਆਂ ਸਰਹੱਦਾਂ ਕਰਕੇ ਪੰਜਾਬ ਸਰਕਾਰ ਵੱਲੋਂ ਵੀ ਪਠਾਨਕੋਟ ਪ੍ਰਸ਼ਾਸਨ ਨੂੰ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਕਿ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਏ। ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਜਾਏ।

Check Also

‘ਪੰਜਾਬ ਸਰਕਾਰ ਨੇ ਜੋ ਕਰਨਾ ਕਰੇ, ਮੈਂ ਰਿਟਾਇਰ ਹੋ ਚੁੱਕੀ ਹਾਂ’: ਪਰਮਪਾਲ ਕੌਰ

ਸ਼ਗਨ ਕਟਾਰੀਆ ਬਠਿੰਡਾ, 8 ਮਈ ਸਾਬਕਾ ਆਈਏਐੱਸ ਅਧਿਕਾਰੀ ਅਤੇ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ …