ਹਾਂਗਕਾਂਸ, 27 ਜੁਲਾਈ
ਹਾਂਗਕਾਂਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ ਇਕ ਵਿਅਕਤੀ ਨੂੰ ਵੱਖਵਾਦ ਅਤੇ ਅਤਿਵਾਦ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹਾਂਗਕਾਂਗ ਹਾਈ ਕੋਰਟ ਨੇ ਤੋਂਗ ਯਿੰਗ ਕਿਤ(24) ਨਾਲ ਸਬੰਧਤ ਮਾਮਲੇ ਵਿੱਚ ਇਹ ਫੈਸਲਾ ਸੁਣਾਇਆ ਹੈ। ਤੋਂਗ ‘ਤੇ ਦੋਸ਼ ਸੀ ਕਿ ਉਹ ਬੀਤੇ ਵਰ੍ਹੇ ਇਕ ਜੁਲਾਈ ਨੂੰ ਹੱਥ ਵਿੱਚ ਝੰਡਾ ਫੜ ਕੇ ਮੋਟਰਸਾਈਕਲ ‘ਤੇ ਪੁਲੀਸ ਅਧਿਕਾਰੀਆਂ ਦੇ ਇਕ ਗਰੁੱਪ ਵਿੱਚ ਦਾਖਲ ਹੋਇਆ ਸੀ। ਝੰਡੇ ‘ਤੇ ਪਾਬੰਦੀ ਸ਼ੁਦਾ ਨਾਅਰਾ ਲਿਖਿਆ ਹੋਇਆ ਸੀ, ”ਹਾਂਗਕਾਂਗ ਨੂੰ ਆਜ਼ਾਦ ਕਰੋ, ਇਹ ਸਾਡੇ ਵੇਲੇ ਦੀ ਕਰਾਂਤੀ ਹੈ।” ਇਹ ਘਟਨਾ ਹਾਂਗਕਾਂਗ ਵਿੱਚ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਦੇ ਇਕ ਦਿਨ ਬਾਅਦ ਵਾਪਰੀ ਸੀ। ਚੀਨ ਨੇ ਸਾਲ 2019 ਵਿੱਚ ਕਈ ਮਹੀਨਿਆਂ ਤਕ ਚੱਲੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਬਾਅਦ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ। ਇਸ ਕਾਨੂੰਨ ਤਹਿਤ ਹੁਣ ਤਕ 100 ਤੋਂ ਵਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਤੋਂਗ ਨੇ ਵੱਖਵਾਦ ਅਤੇ ਅਤਿਵਾਦ ਦੇ ਦੋਸ਼ ਆਇਦ ਕਰਨ ਦੀ ਥਾਂ ਖਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਵਰਗੇ ਦੋਸ਼ ਲਾਉਣ ਦੀ ਗੁਹਾਰ ਲਾਈ ਸੀ। ਤੋਂਗ ਨੂੰ ਵਧ ਤੋਂ ਵਧ ਤਾਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। -ਏਜੰਸੀ
Source link
Asian Tribune Your Multilingual Newspaper covering World and local news News