Home / Punjabi News / ਹਸਪਤਾਲ ਤੋਂ ਫਾਈਲਾਂ ਨਿਪਟਾ ਰਹੇ ਹਨ ਪਾਰੀਕਰ : ਗੋਆ ਦੇ ਮੰਤਰੀ

ਹਸਪਤਾਲ ਤੋਂ ਫਾਈਲਾਂ ਨਿਪਟਾ ਰਹੇ ਹਨ ਪਾਰੀਕਰ : ਗੋਆ ਦੇ ਮੰਤਰੀ

ਪਣਜੀ – ਗੋਆ ਸਰਕਾਰ ਦੇ ਇਕ ਸੀਨੀਅਰ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਦੇ ਹਸਪਤਾਲ ਵਿਚ ਦਾਖਲ ਹੋਣ ਨਾਲ ਸੂਬੇ ਦਾ ਪ੍ਰਸ਼ਾਸਨਿਕ ਕੰਮ ਪ੍ਰਭਾਵਿਤ ਨਹੀਂ ਹੋ ਰਿਹਾ ਹੈ ਕਿਉਂਕਿ ਉਹ ਨਵੀਂ ਦਿੱਲੀ ਸਥਿਤ ਏਮਸ ਤੋਂ ਅਧਿਕਾਰਕ ਫਾਈਲਾਂ ਨੂੰ ਨਿਪਟਾ ਰਹੇ ਹਨ। ਪਾਰੀਕਰ ਨਵੀਂ ਦਿੱਲੀ ਵਿਚ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਵਿਚ ਪਾਚਨ ਨਾਲ ਜੁੜੀ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ। ਗੋਆ ਦੇ ਲੋਕ ਨਿਰਮਾਣ ਮੰਤਰੀ ਸੁਦੀਨ ਧਵਲੀਕਰ ਨੇ ਕਿਹਾ ਕਿ ਮੁੱਖ ਮੰਤਰੀ ਹਸਪਤਾਲ ਤੋਂ ਸਾਰੀਆਂ ਫਾਈਲਾਂ ਨਿਪਟਾ ਰਹੇ ਹਨ।
ਜੋ ਵੀ ਫਾਈਲਾਂ ਭੇਜੀਆਂ ਜਾ ਰਹੀਆਂ ਹਨ। ਉਹ ਉਨ੍ਹਾਂ ਨੂੰ ਦੋ-ਤਿੰਨ ਦਿਨ ਵਿਚ ਨਿਪਟਾ ਰਹੇ ਹਨ। ਕੋਈ ਵੀ ਫਾਈਲ ਪੈਂਡਿੰਗ ਨਹੀਂ ਹੈ। ਉਨ੍ਹਾਂ ਦੇ ਨਾਲ ਜਲਾਪੂਰਤੀ ਅਤੇ ਸਵੱਛਤਾ ਨੂੰ ਲੈ ਕੇ ਇਕ ਸਹਿਮਤੀ ਪੱਤਰ ‘ਤੇ ਹਸਤਾਖਰ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਾਰੇ ਮੰਤਰੀ ਆਪਣਾ ਚਾਰਜ ਸੰਭਾਲਣ ਵਿਚ ਸਮਰੱਥ ਹਨ। ਅਸੀਂ ਸੂਬੇ ਦੇ ਸਾਰੇ ਮਾਮਲਿਆਂ ਨੂੰ ਸੰਭਾਲ ਰਹੇ ਹਾਂ। ਪ੍ਰਸ਼ਾਸਨਿਕ ਕਾਰਜ ਦੀ ਨਿਗਰਾਨੀ ਮੁੱਖ ਸਕੱਤਰ ਵਲੋਂ ਕੀਤੀ ਜਾ ਰਹੀ ਹੈ।

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …