ਮਾਣਾ —ਭਾਰਤੀ ਹਵਾਈ ਫੌਜ ਦੇ ਐਂਟੋਨੋਵਾ ਏ.ਐਨ-32 ਜਹਾਜ਼ ‘ਚ ਬੀਤੇ ਦਿਨ ਸ਼ਾਮ ਤੋਂ ਲਾਪਤਾ ਹੋਏ ਜਹਾਜ਼ ‘ਚ ਸਮਾਣਾ ਦਾ ਮੋਹਿਤ ਗਰਗ ਸ਼ਾਮਲ ਸੀ। ਜੋਰਹਾਟ ਤੋਂ ਉਡਾਣ ਭਰਨ ਮਗਰੋਂ ਐਂਟੋਨੋਵਾ ਏ.ਐੱਨ-32 ਜਹਾਜ਼ ਲਾਪਤਾ ਹੋ ਗਿਆ। ਬੀਤੀ ਸ਼ਾਮ ਜਹਾਜ਼ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ‘ਤੇ ਮੋਹਿਤ ਦੇ ਪਿਤਾ ਸੁਰਿੰਦਰਪਾਲ ਅਤੇ ਹੋਰ ਪਰਿਵਾਰਕ ਮੈਂਬਰ ਆਸਾਮ ਲਈ ਰਵਾਨਾ ਹੋ ਗਏ ਹਨ।
ਜਾਣਕਾਰੀ ਮੁਤਾਬਕ ਮੋਹਿਤ ਦੀ ਕਰੀਬ 13 ਸਾਲ ਪਹਿਲਾਂ ਐੱਨ.ਡੀ.ਏ. ‘ਚ ਚੋਣ ਹੋਈ ਸੀ, ਜਿਸ ਤੋਂ ਬਾਅਦ ਉਹ ਭਾਰਤੀ ਹਵਾਈ ਫੌਜ ‘ਚ ਫਲਾਇੰਗ ਲੈਫਟੀਨੈਂਟ ਵਜੋਂ ਸੇਵਾ ਨਿਭਾਅ ਰਿਹਾ ਸੀ। ਭਾਰਤੀ ਹਵਾਈ ਫੌਜ ਦੇ ਟੈਂਟ ਨੂੰ ਏ.ਐੱਨ-32 ਜਹਾਜ਼ ਦੇ ਮੈਂਬਰਾਂ ‘ਚ ਸ਼ਾਮਲ ਸੀ। ਮੋਹਿਤ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਜਲੰਧਰ ਵਾਸੀ ਆਸਥਾ ਨਾਂ ਦੀ ਲੜਕੀ ਨਾਲ ਹੋਇਆ ਸੀ ਜੋ ਕਿ ਮੌਜੂਦਾ ਸਮੇਂ ਆਸਾਮ ‘ਚ ਇਕ ਬੈਂਕ ‘ਚ ਨੌਕਰੀ ਕਰ ਰਹੀ ਹੈ।
Check Also
‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ
‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …
Asian Tribune Your Multilingual Newspaper covering World and local news News