Home / Punjabi News / ਮਾਲੇਗਾਂਵ ਧਮਾਕਾ ਕੇਸ: NIA ਕੋਰਟ ‘ਚ ਸੁਣਵਾਈ ਮੁਲਤਵੀਂ

ਮਾਲੇਗਾਂਵ ਧਮਾਕਾ ਕੇਸ: NIA ਕੋਰਟ ‘ਚ ਸੁਣਵਾਈ ਮੁਲਤਵੀਂ

ਮਾਲੇਗਾਂਵ ਧਮਾਕਾ ਕੇਸ: NIA ਕੋਰਟ ‘ਚ ਸੁਣਵਾਈ ਮੁਲਤਵੀਂ

ਭੋਪਾਲ—ਮਾਲੇਗਾਂਵ ਬਲਾਸਟ ‘ਚ ਅੱਜ ਭਾਵ ਮੰਗਲਵਾਰ ਨੂੰ ਹੋਣ ਵਾਲੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ। ਸੂਚੀਬੱਧ ਗਵਾਹਾਂ ਦੀ ਗੈਰ-ਮੌਜੂਦਗੀ ਕਾਰਨ ਅਦਾਲਤ ਨੇ ਇਹ ਫੈਸਲਾ ਲਿਆ ਹੈ। ਬਲਾਸਟ ਦੀ ਦੋਸ਼ੀ ਪ੍ਰਗਿਆ ਸਿੰਘ ਠਾਕੁਰ ਦੀ ਪਟੀਸ਼ਨ ਸਵੀਕਾਰ ਕਰ ਲਈ ਗਈ, ਜਿਸ ‘ਚ ਉਨ੍ਹਾਂ ਨੇ ਮਾਮਲੇ ਦੀ ਅੱਜ ਹੋਣ ਵਾਲੀ ਸੁਣਵਾਈ ਦੌਰਾਨ ਪੇਸ਼ ਹੋਣ ਤੋਂ ਛੁੱਟ ਦੀ ਮੰਗ ਕੀਤੀ ਸੀ।
ਦੱਸ ਦੇਈਏ ਕਿ ਸੋਮਵਾਰ ਨੂੰ ਉਨ੍ਹਾਂ ਦੀ ਇਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ। ਵਿਸ਼ੇਸ਼ ਏ. ਐੱਨ. ਆਈ. ਜੱਜ ਵੀ. ਐੱਸ. ਪਾਡਲਕਰ ਨੇ ਕਿਹਾ ਸੀ ਕਿ ਇਹ ਮਾਮਲਾ ਜਿਸ ਸਟੇਜ ‘ਤੇ ਪਹੁੰਚ ਗਿਆ ਹੈ, ਉਸ ਨੂੰ ਦੇਖਦੇ ਹੋਏ ਸੁਣਵਾਈ ਦੌਰਾਨ ਪ੍ਰਗਿਆ ਠਾਕੁਰ ਦੀ ਮੌਜੂਦਗੀ ਜ਼ਰੂਰੀ ਹੈ।
29 ਸਤੰਬਰ 2008 ‘ਚ ਮਾਲੇਗਾਓਂ ‘ਚ ਇਕ ਬਾਈਕ ‘ਚ ਬੰਬ ਰੱਖ ਧਮਾਕਾ ਕੀਤਾ ਗਿਆ ਸੀ। ਇਸ ਧਮਾਕੇ ‘ਚ 7 ਲੋਕ ਮਾਰੇ ਗਏ ਸਨ ਅਤੇ 100 ਤੋਂ ਵਧ ਜ਼ਖਮੀ ਹੋਏ ਸਨ। ਸਰਕਾਰ ਨੇ ਮਾਮਲੇ ਦੀ ਜਾਂਚ ਏ.ਟੀ.ਐੱਸ. ਨੂੰ ਸੌਂਪ ਦਿੱਤੀ। 24 ਅਕਤੂਬ 2008 ਨੂੰ ਇਸ ਮਾਮਲੇ ‘ਚ ਸਵਾਮੀ ਅਸੀਮਾਨੰਦ, ਕਰਨਲ ਪੁਰੋਹਿਤ ਅਤੇ ਸਾਧਵੀ ਪ੍ਰਗਿਆ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 3 ਦੋਸ਼ੀ ਫਰਾਰ ਦਿਖਾਏ ਗਏ ਸਨ। ਬਾਅਦ ‘ਚ ਇਹ ਜਾਂਚ ਐੱਨ.ਆਈ.ਏ. ਨੂੰ ਸੌਂਪ ਦਿੱਤੀ ਗਈ ਸੀ। ਅਪ੍ਰੈਲ 2017 ‘ਚ ਸਾਧਵੀ ਪ੍ਰਗਿਆ ਨੂੰ 9 ਸਾਲ ਕੈਦ ‘ਚ ਰਹਿਣ ਤੋਂ ਬਾਅਦ ਸ਼ਰਤੀਆ ਜ਼ਮਾਨਤ ਦਿੱਤੀ ਗਈ ਸੀ। ਇਸ ਤੋਂ ਬਾਅਦ 30 ਅਕਤੂਬਰ 2018 ਨੂੰ ਕਰਨਲ ਪੁਰੋਹਿਤ, ਸਾਧਵੀ ਪ੍ਰਗਿਆ ਸਿੰਘ ਠਾਕੁਰ ਸਮੇਤ ਸਾਰੇ 7 ‘ਤੇ ਅੱਵਾਦੀ ਸਾਜਿਸ਼ ਅਤੇ ਕਤਲ ਦੇ ਦੋਸ਼ ਤੈਅ ਕੀਤੇ ਗਏ ਸਨ। ਉਹ ਫਿਲਹਾਲ ਸਿਹਤ ਕਾਰਨਾਂ ਕਰ ਕੇ ਜ਼ਮਾਨਤ ‘ਤੇ ਹਨ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …