ਚੰਡੀਗੜ੍ਹ, 30 ਅਗਸਤ
ਭਾਜਪਾ ਦੀ ਹਰਿਆਣਾ ਇਕਾਈ ਦੇ ਪ੍ਰਧਾਨ ਮੋਹਨ ਲਾਲ ਬਡੌਲੀ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੁਰੂਕਸ਼ੇਤਰ ਦੀ ਲਾਡਵਾ ਸੀਟ ਤੋਂ ਵਿਧਾਨ ਸਭਾ ਚੋਣ ਲੜਨਗੇ। ਹਾਕਮ ਧਿਰ ਭਾਜਪਾ ਵੱਲੋਂ 1 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ 1 ਸਤੰਬਰ ਤੱਕ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਸੈਣੀ ਫਿਲਹਾਲ ਕਰਨਾਲ ਸੀਟ ਤੋਂ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਹਨ। ਉਸ ਤੋਂ ਪਹਿਲਾਂ ਉਹ 2019 ਤੋਂ 2024 ਤੱਕ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਸਨ। ਲਾਡਵਾ ਸੀਟ ਤੋਂ ਇਸ ਵੇਲੇ ਕਾਂਗਰਸ ਦੇ ਮੇਵਾ ਸਿੰਘ ਵਿਧਾਇਕ ਹਨ। -ਪੀਟੀਆਈ
The post ਹਰਿਆਣਾ: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਾਡਵਾ ਹਲਕੇ ਤੋਂ ਲੜਨਗੇ ਚੋਣ appeared first on Punjabi Tribune.
Source link
Asian Tribune Your Multilingual Newspaper covering World and local news News