Home / Punjabi News / ਹਮਲੇ ਦੇ ਵਿਰੋਧ ‘ਚ ਸਿੱਖਾਂ ਦਾ ਅਫਗਾਨਿਸਤਾਨ ਦੂਤਘਰ ਦੇ ਬਾਹਰ ਪ੍ਰਦਰਸ਼ਨ

ਹਮਲੇ ਦੇ ਵਿਰੋਧ ‘ਚ ਸਿੱਖਾਂ ਦਾ ਅਫਗਾਨਿਸਤਾਨ ਦੂਤਘਰ ਦੇ ਬਾਹਰ ਪ੍ਰਦਰਸ਼ਨ

ਹਮਲੇ ਦੇ ਵਿਰੋਧ ‘ਚ ਸਿੱਖਾਂ ਦਾ ਅਫਗਾਨਿਸਤਾਨ ਦੂਤਘਰ ਦੇ ਬਾਹਰ ਪ੍ਰਦਰਸ਼ਨ

ਨਵੀਂ ਦਿੱਲੀ— ਅਫਗਾਨਿਸਤਾਨ ‘ਚ ਆਤਮਘਾਤੀ ਹਮਲੇ ‘ਚ ਸਿੱਖਾਂ ਅਤੇ ਹਿੰਦੂਆਂ ਦੇ ਮਾਰੇ ਜਾਣ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੈੱਮ.ਜੀ.ਪੀ.ਸੀ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੈੱਸ.ਜੀ.ਐੈੱਮ.ਸੀ.) ਅਤੇ ਅਫਗਾਨ ਸੰਗਤ ਨੇ ਅਫਗਨਿਸਤਾਨ ਦੂਤਘਰ ਦੇ ਬਾਹਰ ਮੰਗਲਵਾਰ ਨੂੰ ਧਰਨਾ-ਪ੍ਰਦਰਸ਼ਨ ਕੀਤਾ। ਅਫਗਾਨਿਸਤਾਨ ਦੇ ਪੂਰਬ-ਉੱਤਰ ਇਲਾਕੇ ਜਲਾਲਾਬਾਦ ‘ਚ ਐਤਵਾਰ ਨੂੰ ਆਤਮਘਾਤੀ ਹਮਲੇ ‘ਚ 19 ਲੋਕ ਮਾਰੇ ਗਏ ਸਨ। ਮਾਰੇ ਗਏ ਲੋਕ ‘ਚ ਜ਼ਿਆਦਾਤਰ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕ ਸਨ। ਸਿੱਖ ਨਾਗਰਿਕਾਂ ਦੀ ਸੁਰੱਖਿਆ ਦੀ ਮੰਗ ਕਰਦੇ ਹੋਏ ਚਾਣਕਿਆਪੁਰੀ ਸਥਿਤ ਦੂਤਘਰ ‘ਤੇ ਇਕੱਠੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਿੱਖ ਸੰਗਤ ਪੂਰੀ ਤਰ੍ਹਾਂ ਅਫਗਾਨਿਸਾਨ ‘ਚ ਰਹਿਣ ਵਾਲੇ ਭਾਈਚਾਰੇ ਦੇ ਲੋਕਾਂ ਨਾਲ ਖੜ੍ਹੀ ਹੈ। ਪ੍ਰਦਰਸ਼ਨਕਾਰੀਆਂ ਨੇ ਅਫਗਾਨਿਸਤਾਨ ‘ਚ ਰਹਿਣ ਵਾਲੇ ਸਿੱਖਾਂ ਦੀ ਸੁਰੱਖਿਆ ਦੀ ਮੰਗ ਕਰਦੇ ਹੋਏ ਉਥੇ ਦੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਐੈੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਹਮਲੇ ‘ਚ ਮਾਰੇ ਗਏ ਪ੍ਰਤੇਕ ਸਿੱਖਾਂ ਦੇ ਪਰਿਵਾਰਾਂ ਨੂੰ ਇਕ ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਮ੍ਰਿਤਕਾਂ ਦੇ ਬੱਚਿਆਂ ਦੀ ਸਿੱਖਿਆ ਦਾ ਖਰਚ ਵੀ ਕਮੇਟੀ ਚੁੱਕੇਗੀ। ਉਨ੍ਹਾਂ ਨੇ ਕਿਹਾ ਕਿ ਹਮਲੇ ‘ਚ ਜ਼ਖਮੀਆਂ ਨੂੰ ਇਲਾਜ ਭਾਰਤ ਲਈ 50-50 ਹਜ਼ਾਰ ਰੁਪਏ ਦੀ ਵਿੱਤੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਚੰਗਾ ਹੋਵੇਗਾ ਕਿ ਜ਼ਖਮੀਆਂ ਦਾ ਇਲਾਜ ਭਾਰਤ ਲਿਆ ਕੇ ਕਰਵਾਇਆ ਜਾਵੇ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …