Home / Punjabi News / ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 2 ਕਾਬੂ

ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 2 ਕਾਬੂ

ਅੰਮ੍ਰਿਤਸਰ, 15 ਜੁਲਾਈ

ਪੰਜਾਬ ਪੁਲੀਸ ਦੇ ਕਾਉਂਟਰ ਇੰਟੈਲੀਜੈਂਸ ਵਿੰਗ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 6 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਜਾਰੀ ਅਧਿਕਾਰਤ ਪ੍ਰੈਸ ਨੋਟ ਅਨੁਸਾਰ ਕਾਬੂ ਕੀਤੇ ਸੁਮਿਤਪਾਲ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਠੱਠੀਆਂ ਅਤੇ ਅਰਪਨਦੀਪ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਚੰਬਾ ਕਲਾਂ ਲੋੜੀਂਦੇ ਗੈਂਗਸਟਰ ਲਖ਼ਬੀਰ ਸਿੰਘ ਲੰਡਾ ਗਿਰੋਹ ਦੇ ਮੈਂਬਰ ਹਨ। ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ 6 ਪਿਸਤੌਲ 32 ਬੋਰ ਦੇ ਹਨ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਲਖਬੀਰ ਲੰਡਾ ਦੇ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਐਮਪੀ ਅਧਾਰਤ ਗੈਰਕਾਨੂੰਨੀ ਹਥਿਆਰਾਂ ਦੇ ਡੀਲਰਾਂ ਦੀ ਪਛਾਣ ਕਰਨ ਕਰ ਕੇ ਫੜਨ ਲਈ ਸਖ਼ਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। -ਏਐੱਨਆਈ

The post ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼, 2 ਕਾਬੂ appeared first on Punjabi Tribune.


Source link

Check Also

Top 10 Punjabi News Headlines and Trends from 24 July 2026

ABP Sanjha Top 10, 24 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …