Breaking News
Home / Punjabi News / ਸੱਤ ਦਿਨ ਪਹਿਲਾਂ ਅਗਵਾ ਕੀਤੇ ਅਕਾਸ਼ਦੀਪ ਦੀ ਲਾਸ਼ ਬਰਾਮਦ

ਸੱਤ ਦਿਨ ਪਹਿਲਾਂ ਅਗਵਾ ਕੀਤੇ ਅਕਾਸ਼ਦੀਪ ਦੀ ਲਾਸ਼ ਬਰਾਮਦ

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 22 ਫਰਵਰੀ
ਬੀਤੀ 16 ਫਰਵਰੀ ਨੂੰ ਜੰਡਿਆਲਾ ਗੁਰੂ ਤੋਂ ਲਾਪਤਾ ਹੋਏ ਅਕਾਸ਼ਦੀਪ ਦੀ ਲਾਸ਼ ਅੱਜ ਇਥੋਂ ਰੋਹੀ ਵਿੱਚੋਂ ਮਿਲੀ ਹੈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਸੁੱਖਾ ਸਿੰਘ ਨੇ ਦੱਸਿਆ ਉਹ ਸਥਾਨਕ ਨਵੀਂ ਆਬਾਦੀ ਦਾ ਵਾਸੀ ਹੈ ਅਤੇ ਉਸਦਾ ਛੋਟਾ ਲੜਕਾ ਆਕਾਸ਼ਦੀਪ ਸਿੰਘ 20 ਸਾਲਾ ਜੋ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਉੱਪਰ ਗਿਆ ਸੀ ਅਤੇ ਆਪਣੇ ਕੰਮ ਤੋਂ ਰੋਜ਼ ਰਾਤ ਕਰੀਬ 9.30 ਤੋਂ 10 ਵਜੇ ਤਕ ਵਾਪਸ ਘਰ ਆ ਜਾਂਦਾ ਸੀ। ਉਸ ਨੇ ਦੱਸਿਆ 16 ਫਰਵਰੀ ਨੂੰ ਉਸ ਦਾ ਲੜਕਾ ਆਕਾਸ਼ਦੀਪ ਰਾਤ 10 ਵਜੇ ਤੱਕ ਘਰ ਨਹੀਂ ਆਇਆ ਜਦੋਂ ਉਨ੍ਹਾਂ ਵੱਲੋਂ ਆਪਣੇ ਬੇਟੇ ਨੂੰ ਮੋਬਾਈਲ ‘ਤੇ ਸੰਪਰਕ ਕੀਤਾ ਗਿਆ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਅਗਲੇ ਦਿਨ ਵੀ 17 ਫਰਵਰੀ ਨੂੰ ਉਹਨਾਂ ਦੇ ਬੇਟੇ ਦਾ ਫੋਨ ਬਣਦਾ ਆ ਜਿਸ ਕਾਰਨ ਉਨ੍ਹਾਂ ਸ਼ੱਕ ਦੇ ਆਧਾਰ ਉੱਪਰ ਉਸ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਆਸ ਪਾਸ ਦੇ ਸੀਸੀ ਟੀਵੀ ਕੈਮਰੇ ਦੀ ਫੁਟੇਜ ਵੀ ਦੇਖਣੀ ਸ਼ੁਰੂ ਕੀਤੀ। ਉਹਨਾਂ ਦੱਸਿਆ ਇੱਕ ਕੈਮਰੇ ਦੀ ਦੀ ਫੁਟੇਜ ਵਿੱਚ ਇੱਕ ਦੁਕਾਨ ਉਪਰੋਂ ਉਹਨਾਂ ਦੇ ਬੇਟੇ ਨੂੰ ਗੁਰਅੰਮ੍ਰਿਤ ਸਿੰਘ ਵਾਸੀ ਜੰਡਿਆਲਾ ਗੁਰੂ ਇੱਕ ਚਿੱਟੇ ਰੰਗ ਦੀ ਐਕਟਵਾ ਉੱਪਰ ਬਿਠਾ ਕੇ ਲਿਜਾ ਰਿਹਾ ਸੀ ਅਤੇ ਉਸ ਤੋਂ ਬਾਅਦ ਉਹਨਾਂ ਦਾ ਬੇਟਾ ਘਰ ਵਾਪਸ ਨਹੀਂ ਆਇਆ। ਇਸ ਉਪਰੰਤ ਉਨ੍ਹਾਂ ਨੇ ਪੁਲੀਸ ਨੂੰ ਇਸ ਦੀ ਸ਼ਿਕਾਇਤ ਦਰਜ ਕਰਾਈ। ਇਸ ਸਬੰਧੀ ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਅਤੇ ਐਸਐਚਓ ਜੰਡਿਆਲਾ ਗੁਰੂ ਇੰਸਪੈਕਟਰ ਮੁਖਤਾਰ ਸਿੰਘ ਨੇ ਦੱਸਿਆ ਪੁਲੀਸ ਨੇ ਆਕਾਸ਼ਦੀਪ ਦੀ ਲਾਸ਼ ਇਥੋਂ ਨਜ਼ਦੀਕੀ ਪਿੰਡ ਬੰਡਾਲਾ ਨੇੜੇ ਰੋਹੀ ਵਿੱਚੋਂ ਬਰਾਮਦ ਕੀਤੀ ਹੈ। ਡੀਐਸਪੀ ਨੇ ਦੱਸਿਆ ਮ੍ਰਿਤਕ ਦੇ ਚਿਹਰੇ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਦੀ ਹੱਤਿਆ ਕੀਤੀ ਗਈ। ਮੁਲਜ਼ਮਾਂ ਨੇ ਉਸ ਦੀ ਹੱਤਿਆ ਉਪਰੰਤ ਉਸ ਦੀ ਲਾਸ਼ ਨੂੰ ਟੋਏ ਵਿੱਚ ਸੁੱਟ ਦਿੱਤਾ ਸੀ। ਪੁਲੀਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

The post ਸੱਤ ਦਿਨ ਪਹਿਲਾਂ ਅਗਵਾ ਕੀਤੇ ਅਕਾਸ਼ਦੀਪ ਦੀ ਲਾਸ਼ ਬਰਾਮਦ appeared first on Punjabi Tribune.


Source link

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …