Breaking News
Home / Punjabi News / ਐਡੀਟਰਜ਼ ਗਿਲਡ ਨੇ ਪੱਤਰਕਾਰ ਦੀ ਕੁੱਟਮਾਰ ’ਤੇ ਚਿੰਤਾ ਜਤਾਈ

ਐਡੀਟਰਜ਼ ਗਿਲਡ ਨੇ ਪੱਤਰਕਾਰ ਦੀ ਕੁੱਟਮਾਰ ’ਤੇ ਚਿੰਤਾ ਜਤਾਈ

ਨਵੀਂ ਦਿੱਲੀ, 22 ਫਰਵਰੀ

ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਰਾਏਬਰੇਲੀ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਸਮਾਗਮ ਦੌਰਾਨ ਇੱਕ ਟੀਵੀ ਪੱਤਰਕਾਰ ਦੀ ਕਥਿਤ ਤੌਰ ’ਤੇ ਭੀੜ ਵੱਲੋਂ ਕੀਤੀ ਕੁੱਟਮਾਰ ’ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਸਿਆਸੀ ਆਗੂਆਂ ਨੂੰ ਅਪੀਲ ਕੀਤੀ ਹੈ ਉਹ ਇਸ ਸਬੰਧੀ ਸਾਵਧਾਨੀ ਵਰਤਣ ਅਤੇ ਇਹ ਯਕੀਨੀ ਬਣਾਉਣ ਕਿ ਕਿਸੇ ਵਿਅਕਤੀ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਗਿਲਡ ਦਾ ਬਿਆਨ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ’ਚ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ‘ਇੰਡੀਆ ਨਿਊਜ਼’ ਦੇ ਇਕ ਪੱਤਰਕਾਰ ਨਾਲ ਵਾਪਰੀ ਘਟਨਾ ਤੋਂ ਬਾਅਦ ਆਇਆ ਹੈ। ਗਿਲਡ ਦਾ ਕਹਿਣਾ ਹੈ ਕਿ ਲੋਕਤੰਤਰ ਵਿੱਚ ਪੱਤਰਕਾਰਾਂ ਨੂੰ ਹਮੇਸ਼ਾਂ ਸੁਰੱਖਿਆ ਅਤੇ ਆਜ਼ਾਦੀ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਆਪ ਨੂੰ ਖਤਰੇ ਵਿੱਚ ਪਾਏ ਬਿਨਾਂ ਅਤੇ ਨਿਡਰ ਹੋ ਕੇ ਆਜ਼ਾਦੀ ਨਾਲ ਰਿਪੋਰਟਿੰਗ ਕਰ ਸਕਣ। -ਪੀਟੀਆਈ

 

The post ਐਡੀਟਰਜ਼ ਗਿਲਡ ਨੇ ਪੱਤਰਕਾਰ ਦੀ ਕੁੱਟਮਾਰ ’ਤੇ ਚਿੰਤਾ ਜਤਾਈ appeared first on Punjabi Tribune.


Source link

Check Also

ਚੰਡੀਗੜ੍ਹ: ਭਾਜਪਾ ਨੂੰ ਝਟਕਾ : ਵਾਰਡ ਨੰਬਰ 30 ਤੋਂ ਸਮੁੱਚੀ ਟੀਮ ਅਕਾਲੀ ਦਲ ਵਿੱਚ ਸ਼ਾਮਲ

ਕੁਲਦੀਪ ਸਿੰਘ ਚੰਡੀਗੜ੍ਹ, 30 ਅਪਰੈਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਸ਼ਹਿਰ ਵਿੱਚ ਭਾਰਤੀ ਜਨਤਾ …