ਨਵੀਂ ਦਿੱਲੀ -ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀ ਸੀ ਪੀ ਏ) ਨੇ ਅੱਜ ਸਿਫਾਰਸ਼ ਕੀਤੀ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਇਸ ਸਾਲ 15 ਦਸੰਬਰ 2017 ਤੋਂ ਜਨਵਰੀ 2018 ਤੱਕ ਸੱਦਿਆ ਜਾਵੇ। ਇਹ ਸੈਸ਼ਨ ਸਰਕਾਰੀ ਕੰਮਕਾਜ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਸੱਦਿਆ ਗਿਆ ਹੈ। ਇਹ ਸੂਚਨਾ ਸੰਸਦੀ ਮਾਮਲੇ ਦੇ ਮੰਤਰੀ ਸ੍ਰੀ ਅਨੰਤ ਕੁਮਾਰ ਵੱਲੋਂ ਸੀ ਸੀ ਪੀ ਏ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦਿੱਤੀ ਗਈ।
ਸ੍ਰੀ ਅਨੰਤ ਕੁਮਾਰ ਨੇ ਹੋਰ ਕਿਹਾ ਕਿ ਆਉਣ ਵਾਲੇ ਸਰਦ ਰੁੱਤ ਸੈਸ਼ਨ ਵਿਚ 22 ਦਿਨਾਂ ਵਿਚ ਕੁਲ 14 ਮੀਟਿੰਗਾਂ ਹੋਣਗੀਆਂ।
ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ, ਸ੍ਰੀ ਰਾਜਨਾਥ ਸਿੰਘ ਨੇ ਕੀਤੀ। ਇਸ ਿਵਚ ਆਉਣ ਵਾਲੇ ਸੈਸ਼ਨ ਲਈ ਏਜੰਡਾ ਤੈਅ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਅਨੰਤ ਕੁਮਾਰ ਨੇ ਕਿਹਾ ਕਿ ਇਹ ਕੋਈ ਅਜੀਬ ਗੱਲ ਨਹੀਂ ਹੈ ਕਿ ਸੰਸਦ ਦੇ ਸੈਸ਼ਨ ਦੀ ਅਨੁਸੂਚੀ ਤੈਅ ਕਰ ਦਿੱਤੀ ਗਈ ਹੈ ਤਾਂਕਿ ਰਾਜਾਂ ਵਿੱਚ ਹੋਣ ਵਾਲੀਆਂ ਅਸੈਂਬਲੀਆਂ ਦੀਆਂ ਚੋਣਾਂ ਨਾਲ ਤਰੀਕਾਂ ਦਾ ਟਕਰਾਅ ਨਾ ਹੋਵੇ। ਮੰਤਰੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਅਹਿਮ ਬਿਲਾਂ ਉੱਤੇ ਲਾਹੇਵੰਦ ਉਸਾਰੂ ਚਰਚਾ ਵਿਚ ਹਿੱਸਾ ਲੈਣ ਅਤੇ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਸਹੀ ਢੰਗ ਨਾਲ ਚੱਲਣਾ ਯਕੀਨੀ ਬਣਾਉਣ।
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …