Home / Punjabi News / ਸੋਲਨ ‘ਚ ਇਮਾਰਤ ਡਿੱਗਣ ਕਾਰਨ ਫੌਜੀ ਜਵਾਨਾਂ ਸਮੇਤ 13 ਲੋਕਾਂ ਦੀ ਮੌਤ, ਰੈਸਕਿਊ ਆਪਰੇਸ਼ਨ ਜਾਰੀ

ਸੋਲਨ ‘ਚ ਇਮਾਰਤ ਡਿੱਗਣ ਕਾਰਨ ਫੌਜੀ ਜਵਾਨਾਂ ਸਮੇਤ 13 ਲੋਕਾਂ ਦੀ ਮੌਤ, ਰੈਸਕਿਊ ਆਪਰੇਸ਼ਨ ਜਾਰੀ

ਸੋਲਨ ‘ਚ ਇਮਾਰਤ ਡਿੱਗਣ ਕਾਰਨ ਫੌਜੀ ਜਵਾਨਾਂ ਸਮੇਤ 13 ਲੋਕਾਂ ਦੀ ਮੌਤ, ਰੈਸਕਿਊ ਆਪਰੇਸ਼ਨ ਜਾਰੀ

ਸੋਲਨ—ਹਿਮਾਚਲ ਪ੍ਰਦੇਸ਼ ‘ਚ ਸੋਲਨ ਨੇੜੇ ਕੁਮਾਰਹੱਟੀ-ਨਾਹਨ ਦੇ ਕੰਢੇ ਬਣੇ ਸੇਹਜ ਢਾਬਾ ਅਤੇ ਗੈਸਟ ਹਾਊਸ ਦੀ ਇਮਾਰਤ ਅਚਾਨਕ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ‘ਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਰੈਸਕਿਊ ਆਪਰੇਸ਼ਨ ਜਾਰੀ ਹੈ। ਕੁੱਝ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਮਿਰਤਕਾਂ ਚ 12 ਫੌਜ ਦੇ ਜਵਾਨਾਂ ਸਮੇਤ 1 ਆਮ ਨਾਗਰਿਕ ਸ਼ਾਮਲ ਹੈ।
ਸੋਲਨ ਦੇ ਸਬ ਡਿਵੀਜਨਲ ਮੈਜਿਸਟ੍ਰੇਟ ਰੋਹਿਤ ਰਾਠੌਰ ਨੇ ਦੱਸਿਆ ਹੈ ਕਿ ਹੁਣ ਤੱਕ ਮਲਬੇ ਹੇਠਾ ਦੱਬੇ ਲੋਕਾਂ ਦੀ ਗਿਣਤੀ ਬਾਰੇ ਨਹੀਂ ਪਤਾ ਲੱਗ ਸਕਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਹੁਣ ਤੱਕ ਮਲਬੇ ਹੇਠਾ ਦੱਬੇ ਲੋਕਾਂ ਦੀ ਗਿਣਤੀ ਬਾਰੇ ਨਹੀਂ ਪਤਾ ਲੱਗ ਸਕਿਆ ਹੈ। ਫਿਲਹਾਲ ਰੈਸਕਿਊ ਆਪਰੇਸ਼ਨ ਜਾਰੀ ਹੈ।
ਦੱਸ ਦੇਈਏ ਕਿ ਸੋਮਵਾਰ ਸਵੇਰਸਾਰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ ਵਾਲੇ ਸਥਾਨ ਦਾ ਜਾਇਜ਼ਾ ਲੈਣ ਪਹੁੰਚੇ ਸੀ। ਉਨ੍ਹਾਂ ਨੇ ਸ਼ੁਰੂਆਤੀ ਜਾਂਚ ਪਤਾ ਲੱਗਿਆ ਹੈ ਕਿ ਇਹ ਇਮਾਰਤ ਤੈਅ ਨਿਰਦੇਸ਼ਾਂ ਮੁਤਾਬਕ ਨਹੀਂ ਬਣੀ ਸੀ। ਉਨ੍ਹਾਂ ਨੇ ਕਿਹਾ, ”ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਰਿਪੋਰਟ ਮਿਲਣ ਤੋਂ ਬਾਅਦ ਉਲੰਘਣ ਕਰਨ ਵਾਲਿਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਦੱਸਿਆ ਹੈ ਕਿ ਇਮਾਰਤ ਦੇ ਮਾਲਕ ਖਿਸਾਫ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਸੂਬੇ ‘ਚ ਹੋਰ ਵੀ ਅਜਿਹੀਆਂ ਇਮਾਰਤਾਂ ਦੀ ਜਾਂਚ ਕੀਤੀ ਜਾਵੇ। ਮੁੱਖ ਮੰਤਰੀ ਜੈਰਾਮ ਨੇ ਦੱਸਿਆ ਹੈ ਕਿ ਬਚਾਅ ਮੁਹਿੰਮ ਹੁਣ ਵੀ ਜਾਰੀ ਹੈ। ਜ਼ਰੂਰੀ ਸਾਮਾਨ ਹੈਲੀਕਾਪਟਰ ਰਾਹੀਂ ਸ਼ਿਮਲਾ ਦੇ ਸੁੰਨੀ ਤੋਂ ਮੰਗਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਲਬੇ ਹੇਠਾਂ ਦੱਬੇ ਲੋਕਾਂ ਦੀ ਗਿਣਤੀ ਬਾਰੇ ਕੁਝ ਪਤਾ ਨਹੀਂ ਹੈ।
ਇਕ ਜ਼ਖਮੀ ਜਵਾਨ ਨੇ ਦੱਸਿਆ ਹੈ ਕਿ ਇਹ ਇਮਾਰਤ ਜਦੋਂ ਡਿੱਗੀ ਸੀ ਤਾਂ ਅੰਦਰ ਲਗਭਗ 35 ਜਵਾਨਾਂ ਅਤੇ ਕੁਝ ਹੋਰ ਲੋਕਾਂ ਸਮੇਤ 50 ਲੋਕ ਮੌਜੂਦ ਸੀ। ਇਸ ਤੋਂ ਇਲਾਵਾ ਹਾਦਸੇ ਵਾਲੇ ਸਥਾਨ ‘ਤੇ ਬਚਾਅ-ਰਾਹਤ ਦੀਆਂ ਦੋ ਟੀਮਾਂ ਹਰਿਆਣਾ ਦੇ ਪੰਚਕੂਲਾ ਅਤੇ 1 ਟੀਮ ਸ਼ਿਮਲਾ ਦੇ ਸੁੰਨੀ ਤੋਂ ਸੀ ਪਹੁੰਚੀਆਂ ਹਨ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …