Home / Punjabi News / ਸੋਮਾਲੀਆ: ਹੋਟਲ ’ਤੇ ਹਮਲੇ ’ਚ 32 ਜਣੇ ਹਲਾਕ, 63 ਜ਼ਖਮੀ

ਸੋਮਾਲੀਆ: ਹੋਟਲ ’ਤੇ ਹਮਲੇ ’ਚ 32 ਜਣੇ ਹਲਾਕ, 63 ਜ਼ਖਮੀ


ਮੋਗਾਦਿਸ਼ੂ, 3 ਅਗਸਤ

ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਲਿਡੋ ਬੀਚ ’ਤੇ ਸਥਿਤ ਹੋਟਲ ’ਤੇ ਸ਼ੁੱਕਰਵਾਰ ਸ਼ਾਮ ਨੂੰ ਹੋਏ ਹਮਲੇ ’ਚ 32 ਵਿਅਕਤੀ ਮਾਰੇ ਗਏ ਜਦਕਿ 63 ਹੋਰ ਜ਼ਖ਼ਮੀ ਹੋ ਗਏ। ਪੁਲੀਸ ਦੇ ਤਰਜਮਾਨ ਮੇਜਰ ਅਬਦੀਫਤਾਹ ਅਦਨ ਹਸਨ ਨੇ ਅਜ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ’ਚ ਇੱਕ ਜਵਾਨ ਮਾਰਿਆ ਗਿਆ ਤੇ ਇੱਕ ਹੋਰ ਜ਼ਖ਼ਮੀ ਹੋਇਆ ਹੈ ਜਦਕਿ ਮਾਰੇ ਗਏ ਬਾਕੀ ਸਾਰੇ ਜਣੇ ਆਮ ਨਾਗਰਿਕ ਸਨ। ਮੌਕੇ ਦੇ ਗਵਾਹਾਂ ਮੁਤਾਬਕ ਧਮਾਕੇ ਮਗਰੋਂ ਗੋਲੀਬਾਰੀ ਹੋਈ। ਅਲਕਾਇਦਾ ਦੇ ਪੂਰਬੀ ਅਫ਼ਰੀਕਾ ਨਾਲ ਸਬੰਧਤ ਸਹਿਯੋਗੀ ਗੁੱਟ ਅਲ ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। -ਏਪੀ

 

 

The post ਸੋਮਾਲੀਆ: ਹੋਟਲ ’ਤੇ ਹਮਲੇ ’ਚ 32 ਜਣੇ ਹਲਾਕ, 63 ਜ਼ਖਮੀ appeared first on Punjabi Tribune.


Source link

Check Also

ਪੰਜਾਬ ਕਲੱਬ ਡਾਂਸਰ ਦਾ ਕਤਲ, ਜਾਣੋ ਕਿਵੇਂ ਫਸਿਆ ਮਕੈਨਿਕ? ਘਰ ਵਾਪਸੀ ਸਮੇਂ ਦੋਵਾਂ ਨੇ ਸੰਬੰਧ ਬਣਾਏ; ਫਿਰ…

Punjab Club Dancer Murder: ਪੰਚਕੂਲਾ ਦੇ ਸੈਕਟਰ-20 ਵਿੱਚ ਹੋਈ ਪੰਜਾਬ ਦੀ ਕਲੱਬ ਡਾਂਸਰ ਦਾ ਕਤਲ …