Home / Punjabi News / ‘ਸੁਰ ਉਤਸਵ’ ਦਾ ਛੇਵਾਂ ਦਿਨ ਰਾਜੇਸ਼ ਖੰਨਾ ਨੂੰ ਸਮਰਪਿਤ

‘ਸੁਰ ਉਤਸਵ’ ਦਾ ਛੇਵਾਂ ਦਿਨ ਰਾਜੇਸ਼ ਖੰਨਾ ਨੂੰ ਸਮਰਪਿਤ

ਪੱਤਰ ਪ੍ਰੇਰਕ
ਅੰਮ੍ਰਿਤਸਰ, 28 ਜੁਲਾਈ
ਯੂਐੱਨ ਐਂਟਰਟੇਨਮੇਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਗਾਇਕ ਹਰਿੰਦਰ ਸੋਹਲ ਦਪੱੀ ਅਗਵਾਈ ਹੇਠ ਚੱਲ ਰਹੇ ਪੰਜਾਬ ਵਿੱਚ ਜਨਮੇ ਅਦਾਕਾਰਾਂ ਅਤੇ ਗਾਇਕਾਂ ਨੂੰ ਸਮਰਪਿਤ 8 ਰੋਜ਼ਾ ਦੂਜੇ ‘ਸੁਰ ਉਤਸਵ’ ਦਾ ਛੇਵਾਂ ਦਿਨ ਬਾਲੀਵੁੱਡ ਸੁਪਰ ਸਟਾਰ ਰਾਜੇਸ਼ ਖੰਨਾ ਨੂੰ ਸਮਰਪਿਤ ਕੀਤਾ। ਸ੍ਰੀ ਰਾਜੇਸ਼ ਖੰਨਾ ’ਤੇ ਫਿਲਮਾਏ ਖ਼ੂਬਸੂਰਤ ਗੀਤ ਅਤੁਲ ਖੰਨਾ, ਡਾ. ਨਵਨੀਤ ਸਿੰਘ, ਰਾਕੇਸ਼ ਅਰੋੜਾ, ਨੀਰੂ ਵਰਸ਼ਾ, ਤਿਲਕ ਰਾਜ, ਅਨਿਲ ਨਿਸ਼ਚਲ, ਵਿਨੋਦ ਕੁਮਾਰ, ਬਲਰਾਜ ਮਹੀਨੀਆ ਅਤੇ ਅਮਰਦੀਪ ਸਿੰਘ ਨੇ ਗਾਏ। ਸਮਾਗਮ ਤੋਂ ਪਹਿਲਾਂ ਮੈਲੋਡਿਸ ਅਕੈਡਮੀ ਰਜਿੰਦਰ ਸਾਗਰ ਦੇ ਵਿਦਿਆਰਥੀਆਂ ਵੱਲੋਂ ਰਾਜੇਸ਼ ਖੰਨਾ ਤੇ ਫਿਲਮਾਏ ਗੀਤਾਂ ਦੀਆਂ ਧੁਨਾਂ ਵਜਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਬੀਬੇਕ, ਗੁਨਵੀਨ ਅਤੇ ਯਸ਼ਿਤਾ ਨੇ ਖ਼ੂਬਸੂਰਤ ਪੇਸ਼ਕਾਰੀ ਦਿੱਤੀ। ਮੰਚ ਸੰਚਾਲਕ ਦੀ ਭੂਮਿਕਾ ਉਪਾਸਨਾ ਭਾਰਦਵਾਜ ਨੇ ਨਿਭਾਈ। ਇਸ ਮੌਕੇ ਨਾਟਕਕਾਰ ਕੇਵਲ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਡਾ. ਜਤਿੰਦਰ ਕੌਰ, ਹਰਿੰਦਰ ਸੋਹਲ, ਗੁਰਤੇਜ ਮਾਨ, ਰਾਣਾ ਪ੍ਰਤਾਪ ਸ਼ਰਮਾ, ਸਾਵਨ ਵੇਰਕਾ, ਜਗਦੀਪ ਹੀਰ ਆਦਿ ਹਾਜ਼ਰ ਸਨ।

The post ‘ਸੁਰ ਉਤਸਵ’ ਦਾ ਛੇਵਾਂ ਦਿਨ ਰਾਜੇਸ਼ ਖੰਨਾ ਨੂੰ ਸਮਰਪਿਤ appeared first on punjabitribuneonline.com.


Source link

Check Also

ਲਾਰੈਂਸ ਵੋਂਗ ਬਣੇ ਸਿੰਗਾਪੁਰ ਦੇ ਨਵੇਂ ਪ੍ਰਧਾਨ ਮੰਤਰੀ

ਸਿੰਗਾਪੁਰ, 15 ਮਈ ਅਰਥਸ਼ਾਸਤਰੀ ਲਾਰੈਂਸ ਵੋਂਗ ਨੇ ਅੱਜ ਇਸ ਮੁਲਕ ਦੇ ਚੌਥੇ ਪ੍ਰਧਾਨ ਮੰਤਰੀ ਵਜੋਂ …