Home / Punjabi News / ਪੰਜਾਬ ਪੁਲਿਸ ਨੇ ਦਿੱਲੀਓ ਚੱਕਿਆ ਬੱਗਾ , ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ‘ਤੇ ਅਗਵਾ ਕਰਨ ਦਾ ਕੀਤਾ ਮਾਮਲਾ ਦਰਜ

ਪੰਜਾਬ ਪੁਲਿਸ ਨੇ ਦਿੱਲੀਓ ਚੱਕਿਆ ਬੱਗਾ , ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ‘ਤੇ ਅਗਵਾ ਕਰਨ ਦਾ ਕੀਤਾ ਮਾਮਲਾ ਦਰਜ

ਪੰਜਾਬ ਪੁਲਿਸ ਨੇ ਦਿੱਲੀਓ ਚੱਕਿਆ ਬੱਗਾ , ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ‘ਤੇ ਅਗਵਾ ਕਰਨ ਦਾ ਕੀਤਾ ਮਾਮਲਾ ਦਰਜ

ਪੰਜਾਬ ਪੁਲਿਸ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਵਿਚਲੇ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਖਿਲਾਫ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਤਜਿੰਦਰ ਪਾਲ ਸਿੰਘ ਬੱਗਾ ਨੂੰ ਦਿੱਲੀ ਦੇ ਜਨਕਪੁਰ ਸਥਿਤ ਘਰ ਤੋਂ ਗ੍ਰਿਫ਼ਤਾਰ ਕਰਕੇ ਮੁਹਾਲੀ ਲੈ ਗਈ ਹੈ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਥਿਤ ਤੌਰ ‘ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਪੰਜਾਬ ਪੁਲਿਸ ਨੇ ਕੀਤੀ ਹੈ । ਜਾਣਕਾਰੀ ਅਨੁਸਾਰ ਤਜਿੰਦਰ ਪਾਲ ਸਿੰਘ ਬੱਗਾ ਨੂੰ ਦਿੱਲੀ ਤੋਂ ਮੁਹਾਲੀ ਲੈ ਕੇ ਜਾ ਰਹੀ ਪੰਜਾਬ ਪੁਲੀਸ ਨੂੰ ਹਰਿਆਣਾ ਪੁਲੀਸ ਨੇ ਕੁਰੂਕਸ਼ੇਤਰ ਵਿੱਚ ਰੋਕ ਲਿਆ ਹੈ। ਬੱਗਾ ਸਫੇਦ ਰੰਗ ਦੀ ਬੋਲੈਰੋ ਕਾਰ ਵਿੱਚ ਬੈਠਾ ਹੈ ਅਤੇ ਉਸ ਦੇ ਨਾਲ ਤਿੰਨ ਐਸਪੀ ਵੀ ਮੌਜੂਦ ਹਨ। ਬੱਗਾ ਦੇ ਨਾਲ ਕੁਰੂਕਸ਼ੇਤਰ ਦੇ ਐਸਪੀ, ਕਰਨਾਲ ਦੇ ਐਸਪੀ ਅਤੇ ਪੰਜਾਬ ਪੁਲਿਸ ਦੇ ਐਸਪੀ ਮੌਜੂਦ ਹਨ।
ਪੰਜਾਬ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਤਜਿੰਦਰ ਬੱਗਾ ਖ਼ਿਲਾਫ਼ ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਇਸੇ ਮਾਮਲੇ ‘ਚ ਤਜਿੰਦਰ ਨੂੰ ਪੁੱਛਗਿੱਛ ਲਈ ਤਿੰਨ ਵਾਰ ਸੰਮਨ ਭੇਜਿਆ ਗਿਆ ਸੀ ਪਰ ਉਸ ਨੇ ਇਕ ਵਾਰ ਵੀ ਪੁੱਛਗਿੱਛ ‘ਚ ਹਿੱਸਾ ਨਹੀਂ ਲਿਆ। ਤਜਿੰਦਰ ਪਾਲ ਸਿੰਘ ਬੱਗਾ ਨੂੰ ਪੁੱਛਗਿੱਛ ਦੀ ਪ੍ਰਕਿਰਿਆ ‘ਚ ਹਿੱਸਾ ਨਾ ਲੈਣ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਤਜਿੰਦਰ ਪਾਲ ਸਿੰਘ ਬੱਗਾ ‘ਤੇ ਧਾਰਾ 153-ਏ (ਧਰਮ, ਜਾਤ, ਸਥਾਨ ਆਦਿ ਦੇ ਆਧਾਰ ‘ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣਾ), 505 (ਬਿਆਨ, ਅਫਵਾਹ ਜਾਂ ਰਿਪੋਰਟ ਪ੍ਰਕਾਸ਼ਤ ਕਰਨਾ ਜਾਂ ਫੈਲਾਉਣਾ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

The post ਪੰਜਾਬ ਪੁਲਿਸ ਨੇ ਦਿੱਲੀਓ ਚੱਕਿਆ ਬੱਗਾ , ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ‘ਤੇ ਅਗਵਾ ਕਰਨ ਦਾ ਕੀਤਾ ਮਾਮਲਾ ਦਰਜ first appeared on Punjabi News Online.


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …