Home / Punjabi News / ਸੁਪਰੀਮ ਕੋਰਟ: ਭਾਜਪਾ ਦੀ ਰਥ ਯਾਤਰਾ ‘ਤੇ ਤੁਰੰਤ ਸੁਣਵਾਈ ਨਹੀਂ

ਸੁਪਰੀਮ ਕੋਰਟ: ਭਾਜਪਾ ਦੀ ਰਥ ਯਾਤਰਾ ‘ਤੇ ਤੁਰੰਤ ਸੁਣਵਾਈ ਨਹੀਂ

ਸੁਪਰੀਮ ਕੋਰਟ: ਭਾਜਪਾ ਦੀ ਰਥ ਯਾਤਰਾ ‘ਤੇ ਤੁਰੰਤ ਸੁਣਵਾਈ ਨਹੀਂ

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਦੇ ਤਿੰਨ ਜ਼ਿਲਿਆਂ ‘ਚ ਰਥ ਯਾਤਰਾ ਦੇ ਆਯੋਜਨ ਦੀ ਮਨਜ਼ੂਰੀ ਲਈ ਭਾਰਤੀ ਜਨਤਾ ਪਾਰਟੀ ਦੀ ਪਟੀਸ਼ਨ ‘ਤੇ ਜਲਦ ਸੁਣਵਾਈ ਤੋਂ ਸੋਮਵਾਰ ਨੂੰ ਇਨਕਾਰ ਕਰ ਦਿੱਤਾ। ਭਾਜਪਾ ਨੇ ਇਸ ਪਟੀਸ਼ਨ ‘ਚ ਕਲਕੱਤਾ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ। ਇਸ ਪਟੀਸ਼ਨ ਨਾਲ ਜੁੜੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਪਰੀਮ ਕੋਟ ਦੀ ਰਜਿਸਟਰੀ ਨੇ ਸੂਚਿਤ ਕੀਤਾ ਹੈ ਕਿ ਇਹ ਮਾਮਲਾ ਆਮ ਪ੍ਰਕਿਰਿਆ ‘ਚ ਹੀ ਸੂਚੀਬੱਧ ਕੀਤਾ ਜਾਵੇਗਾ। ਕੋਰਟ ਇਸ ਸਮੇਂ ਸਰਦੀ ਦੀਆਂ ਛੁੱਟੀਆਂ ਕਾਰਨ ਇਕ ਜਨਵਰੀ ਤੱਕ ਬੰਦ ਹੈ।
ਭਾਜਪਾ ਨੇ ਹਾਈ ਕੋਰਟ ਦੀ ਬੈਂਚ ਦੇ ਸ਼ੁੱਕਰਵਾਰ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ, ਜਿਸ ਨੇ ਰਥ ਯਾਤਰਾ ਦੀ ਮਨਜ਼ੂਰੀ ਦੇਣ ਸੰਬੰਧੀ ਏਕਲ ਜਸਟਿਸ ਦਾ ਆਦੇਸ਼ ਰੱਦ ਕਰ ਦਿੱਤਾ ਸੀ। ਭਾਜਪਾ ‘ਲੋਕਤੰਤਰ ਬਚਾਓ’ ਮੁਹਿੰਮ ਦੇ ਅਧੀਨ ਇਹ ਰਥ ਯਾਤਰਾਵਾਂ ਆਯੋਜਿਤ ਕਰਨਾ ਚਾਹੁੰਦੀ ਹੈ। 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਇਸ ਰਥ ਯਾਤਰਾ ਦੇ ਮਾਧਿਅਮ ਨਾਲ ਪੱਛਮੀ ਬੰਗਾਲ ਦੇ 42 ਸੰਸਦੀ ਖੇਤਰਾਂ ‘ਚ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਮੂਲ ਪ੍ਰੋਗਰਾਮ ਦੇ ਅਧੀਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਬੰਗਾਲ ਦੇ ਕੂਚ ਬਿਹਾਰ ਜ਼ਿਲੇ ਤੋਂ 7 ਦਸੰਬਰ ਨੂੰ ਇਸ ਰਥ ਯਾਤਰਾ ਦੀ ਸ਼ੁਰੂਆਤ ਕਰਨ ਵਾਲੇ ਸਨ। ਇਸ ਤੋਂ ਬਾਅਦ ਇਹ ਰਥ ਯਾਤਰਾ 9 ਦਸੰਬਰ ਨੂੰ ਦੱਖਣੀ 24 ਪਰਗਾਨ ਦੇ ਕਾਕਦੀਪ ਅਤੇ 14 ਦਸੰਬਰ ਨੂੰ ਬੀਰਭੂਮ ‘ਚ ਤਾਰਾਪੀਠ ਮੰਦਰ ਤੋਂ ਸ਼ੁਰੂ ਹੋਣੀ ਸੀ।

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …