Home / Punjabi News / ਸੀ.ਬੀ.ਆਈ. ਮਾਮਲਾ : ਉਮਰ ਅਬਦੁੱਲਾ ਤੇ ਮਹਿਬੂਬਾ ਨੇ ਕੀਤਾ ਮਮਤਾ ਦਾ ਸਮਰਥਨ

ਸੀ.ਬੀ.ਆਈ. ਮਾਮਲਾ : ਉਮਰ ਅਬਦੁੱਲਾ ਤੇ ਮਹਿਬੂਬਾ ਨੇ ਕੀਤਾ ਮਮਤਾ ਦਾ ਸਮਰਥਨ

ਸੀ.ਬੀ.ਆਈ. ਮਾਮਲਾ : ਉਮਰ ਅਬਦੁੱਲਾ ਤੇ ਮਹਿਬੂਬਾ ਨੇ ਕੀਤਾ ਮਮਤਾ ਦਾ ਸਮਰਥਨ

ਸ਼੍ਰੀਨਗਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ‘ਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਹੋਰ ਸੰਸਥਾਵਾਂ ਦੀ ਗਲਤ ਵਰਤੋਂ ਦਾ ਦੋਸ਼ ਲਗਾਉਂਦੇ ਹੋਏ ਨੈਸ਼ਨਲ ਕਾਨਫਰੰਸ (ਨੇਕਾਂ) ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਚੇਅਰਪਰਸਨ ਮਹਿਬੂਬਾ ਮੁਫ਼ਤੀ ਨੇ ਧਰਨੇ ‘ਤੇ ਬੈਠੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਸਮਰਥਨ ਕੀਤਾ। ਕੋਲਕਾਤਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਸੀ.ਬੀ.ਆਈ. ਕਾਰਵਾਈ ਦੇ ਵਿਰੋਧ ‘ਚ ਐਤਵਾਰ ਦੀ ਰਾਤ ਤੋਂ ਕੋਲਕਾਤਾ ‘ਚ ਮੈਟਰੋ ਚੈਨਲ ‘ਤੇ ਬੈਨਰਜੀ ਧਰਨੇ ‘ਤੇ ਬੈਠੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਉਨ੍ਹਾਂ ਨਾਲ ਸਿਆਸੀ ਰੂਪ ਨਾਲ ਨਹੀਂ ਲੜ ਸਕੀ ਤਾਂ ਉਹ ਸੀ.ਬੀ.ਆਈ. ਦੀ ਵਰਤੋਂ ਕਰ ਰਹੀ ਹੈ।
ਸ਼੍ਰੀ ਅਬਦੁੱਲਾ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਸਾਰੀਆਂ ਹੱਦਾਂ ਨੂੰ ਲੰਘ ਕੇ ਸੀ.ਬੀ.ਆਈ. ਦੀ ਸਿਆਸੀ ਹਥਿਆਰ ਦੇ ਰੂਪ ‘ਚ ਵਰਤੋਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਮੋਦੀ ਇਕ ਮੁੱਖ ਮੰਤਰੀ ਵੀ ਰਹੇ ਹਨ ਅਤੇ ਹੁਣ ਸੰਘੀਏ ਢਾਂਚੇ ਦੇ ਪ੍ਰਤੀ ਉਨ੍ਹਾਂ ਦੀ ਇਸ ਤਰ੍ਹਾਂ ਦੀ ਸੋਚ ਕਾਫੀ ਦੁਖੀ ਕਰਨ ਵਾਲੀ ਹੈ। ਸ਼੍ਰੀ ਅਬਦੁੱਲਾ ਨੇ ਟਵੀਟ ਕੀਤਾ,”ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਧਰਨੇ ‘ਤੇ ਬੈਠੀ ਮਮਤਾ ਦੀਦੀ ਦਾ ਸਮਰਥਨ ਕਰਦੀ ਹੈ। ਸੀ.ਬੀ.ਆਈ. ਦਾ ਸਿਆਸੀ ਹਥਿਆਰ ਦੇ ਤੌਰ ‘ਤੇ ਇਸਤੇਮਾਲ ਕਰ ਕੇ ਮੋਦੀ ਸਰਕਾਰ ਨੇ ਸੰਸਥਾਵਾਂ ਦੀ ਵਰਤੋਂ ਕੀਤੀ ਅਤੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।” ਮਹਿਬੂਬਾ ਨੇ ਬੈਨਰਜੀ ਦਾ ਸਮਰਥਨ ਜ਼ਾਹਰ ਕਰਦੇ ਹੋਏ ਮੋਦੀ ਸਰਕਾਰ ‘ਤੇ ਦੋਸ਼ ਲਗਾਇਆ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੰਮੂ-ਕਸ਼ਮੀਰ ਨੇ ਕੇਂਦਰੀ ਏਜੰਸੀਆਂ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ ਹੈ। ਉਨ੍ਹਾਂ ਨੇ ਕਿਹਾ ਇਹ ਬਹੁਤ ਹੀ ਨਿਰਾਸ਼ਾਜਨਕ ਗੱਲ ਹੈ ਕਿ ਸਿਰਫ ਸਿਆਸੀ ਵਿਰੋਧੀਆਂ ਨੂੰ ਬਦਨਾਮ ਕਰਨ ਲਈ ਸੰਸਥਾਵਾਂ ਦੀ ਕਿਵੇਂ ਗਲਤ ਵਰਤੋਂ ਕੀਤੀ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਕੇਂਦਰ ਅਤੇ ਰਾਜਾਂ ਦਰਮਿਆਨ ਚੰਗੇ ਸੰਬੰਧ ਨਹੀਂ ਬਣ ਸਕਦੇ ਹਨ।

Check Also

ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਜਹਾਜ਼ ਜੈਸਲਮੇਰ ’ਚ ਹਾਦਸੇ ਦਾ ਸ਼ਿਕਾਰ

ਜੈਸਲਮੇਰ, 25 ਅਪਰੈਲ ਭਾਰਤੀ ਹਵਾਈ ਫ਼ੌਜ ਦਾ ਰਿਮੋਟਲੀ ਪਾਇਲੇਟਿਡ ਏਅਰਕ੍ਰਾਫਟ ਅੱਜ ਜੈਸਲਮੇਰ ਜ਼ਿਲ੍ਹੇ ਵਿਚ ਹਾਦਸੇ …