Home / Punjabi News / ਸੀਯੂਈਟੀ ਰਾਹੀਂ ਭਰੀਆਂ ਜਾਣ ਵਾਲੀਆਂ ਖਾਲੀ ਸੀਟਾਂ ਲਈ ਪ੍ਰੀਖਿਆ ਲੈ ਸਕਣਗੀਆਂ ਯੂਨੀਵਰਸਿਟੀਆਂ: ਯੂਜੀਸੀ

ਸੀਯੂਈਟੀ ਰਾਹੀਂ ਭਰੀਆਂ ਜਾਣ ਵਾਲੀਆਂ ਖਾਲੀ ਸੀਟਾਂ ਲਈ ਪ੍ਰੀਖਿਆ ਲੈ ਸਕਣਗੀਆਂ ਯੂਨੀਵਰਸਿਟੀਆਂ: ਯੂਜੀਸੀ

ਨਵੀਂ ਦਿੱਲੀ, 1 ਅਗਸਤ
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਅੱਜ ਐਲਾਨ ਕੀਤਾ ਕਿ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ) ਰਾਹੀਂ ਭਰੀਆਂ ਜਾਣ ਵਾਲੀਆਂ ਅੰਡਰ ਗਰੈਜੂਏਟ ਤੇ ਪੋਸਟ ਗਰੈਜੂਏਟ ਕੋਰਸਾਂ ਦੀਆਂ ਬਚਦੀਆਂ ਸੀਟਾਂ ਲਈ ਕੇਂਦਰੀ ਯੂਨੀਵਰਸਿਟੀਆਂ ਆਪਣੀ ਦਾਖਲਾ ਪ੍ਰੀਖਿਆ ਲੈ ਸਕਦੀਆਂ ਹਨ ਜਾਂ ਯੋਗਤਾ (ਕੁਆਲੀਫਾਇੰਗ) ਪ੍ਰੀਖਿਆ ਵਿਚ ਲਏ ਅੰਕਾਂ ਦੇ ਅਧਾਰ ’ਤੇ ਦਾਖਲੇ ਕਰ ਸਕਦੀਆਂ ਹਨ। ਯੂਜੀਸੀ ਨੇ ਕਿਹਾ ਕਿ ਪੂਰੇ ਅਕਾਦਮਿਕ ਸਾਲ ਲਈ ਸੀਟਾਂ ਖਾਲੀ ਰੱਖਣੀਆਂ ਨਾ ਸਿਰਫ਼ ਵਸੀਲਿਆਂ ਦੀ ਬਰਬਾਦੀ ਹੈ, ਬਲਕਿ ਇਹ ਕਈ ਹੋਣਹਾਰ ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਦੇਣ ਤੋਂ ਵੀ ਨਾਂਹ ਹੈ, ਜੋ ਕੇਂਦਰੀ ਯੂਨੀਵਰਸਿਟੀਆਂ ’ਚ ਉੱਚ ਸਿੱਖਿਆ ਲੈਣ ਦੇ ਚਾਹਵਾਨ ਹਨ। ਉਂਜ ਯੂਜੀਸੀ ਨੇ ਸਾਫ਼ ਕਰ ਦਿੱਤਾ ਕਿ ਸੀਯੂਈਟੀ ਵਿਚ ਲਏ ਅੰਕ ਵਿਦਿਆਰਥੀਆਂ ਦੇ ਦਾਖਲੇ ਲਈ ਮੁੱਢਲਾ ਮਾਪਦੰਡ ਰਹੇਗਾ। –ਪੀਟੀਆਈ

The post ਸੀਯੂਈਟੀ ਰਾਹੀਂ ਭਰੀਆਂ ਜਾਣ ਵਾਲੀਆਂ ਖਾਲੀ ਸੀਟਾਂ ਲਈ ਪ੍ਰੀਖਿਆ ਲੈ ਸਕਣਗੀਆਂ ਯੂਨੀਵਰਸਿਟੀਆਂ: ਯੂਜੀਸੀ appeared first on Punjabi Tribune.


Source link

Check Also

ਮਲੇਸ਼ੀਆ ‘ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਜਿੱਤਿਆ ਸਿਲਵਰ ਮੈਡਲ

Ludhiana Mehreen Kaur: ਧੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ, ਇਸ ਗੱਲ ਨੂੰ ਲੁਧਿਆਣਾ ਦੀ ਪੌਣੇ …