Home / Community-Events / ਸਿੱਖ ਯੂਥ ਆਫ ਐਡਮਿੰਟਨ ਵੱਲੋ

ਸਿੱਖ ਯੂਥ ਆਫ ਐਡਮਿੰਟਨ ਵੱਲੋ

ਸਿੱਖ ਯੂਥ ਆਫ ਐਡਮਿੰਟਨ ਵੱਲੋ

ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ
ਐਡਮਿੇੰਟਨ(ਰਘਵੀਰ ਬਲਾਸਪੁਰੀ) ਐਡਮਿੰਟਨ ਵਿਚ ਬੀਤੇ ਦਿਨੀ ਸਿੱਖ ਯੂਥ ਆਪ ਐਡਮਿੰਟਨ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਕੈਨੇਡਾ ਵੱਲੋ ਸਾਂਝੇ ਤੌਰ ਤੇ ਸਿਲਵਰ ਬੇਰੀ ਪਾਰਕ ਵਿਚ ਬੱਚਿਆਂ ਦੇ ਦਸਤਾਰਾਂ ਤੇ ਦੁਮਾਲੇ ਸਜਾਉਣ ਦੇ ਮੁਕਾਬਲੇ ਕਰਵਾਏ ਗਏ।ਇਸ ਸਮੇ ਤੇ ਐਡਮਿੰਟਨ ਐਲਸਿਰੀ ਤੋ ਐਮ.ਐਲ.ਏ ਰੌਡ ਲੁਾਇਲਾ ਵੱਲੋ ਸਿੱਖਾ ਦੇ ਲਈ ਵਿਧਾਨ ਸਭਾ ਵਿਚ ਕੀਤੇ ਗਏ ਕੰਮਾ ਦੇ ਲਈ ਵਿਸੇਸ ਸਨਮਾਨ ਵੀ ਕੀਤਾ ਗਿਆ,ਇਸ ਸਮੇ ਤੇ ਸੈਕੜੇ ਬੱਚਿਆਂ ਨੇ ਭਾਗ ਜਿਸ ਦੇ ਉਮਰ ਦੇ ਹਿਸਾਬ ਦੇ ਨਾਲ ਗਰੁੱਪ ਬਣਾਏ ਹੋਏ ਸੀ ਜੋ ਘਰਾ ਤੋ ਹੀ ਦਸਤਾਰਾ ਤੇ ਦੁਮਾਲੇ ਸਜਾ ਕੇ ਆਏ ਉਹਨਾ ਦਾ ਵੱਖਰਾ ਗਰੁੱਪ ਤੇ ਜਿਹਨਾ ਨੇ ਇਥੇ ਆ ਕੇ ਦਸਤਾਰਾ ਸਜਾਈਆ ਸਨ ਉਹਨਾ ਦਾ ਵੱਖਰਾ ਗਰੁੱਪ ਸੀ।1 ਸਾਲ ਤੋ 10 ਸਾਲ ਦੇ ਬੱਚਿਆਂ ਦੇ ਦਸਤਾਰ ਮੁਕਾਬਲਿਆ ਵਿਚ ਪ੍ਰੀਤ ਇੰਦਰ ਸਿੰਘ ਪਹਿਲੇ,ਮੋਹਕਮ ਸਿੰਘ ਦੂਸਰੇ ਤੇ ਅਨੰਦਬੀਰ ਸਿੰਘ ਤੀਸਰੇ ਸਥਾਨ ਤੇ ਆਏ,ਦੁਮਾਲਿਆ ਵਿਚ ਸਰਬਣ ਸਿੰਘ ਪਹਲੇ,ਗੁਰਕੀਰਤ ਸਿੰਘ ਦੂਸਰੇ ਤੇ ਗਰੁਮਨ ਸਿੰਘ ਜੌਹਲ ਤੀਜੇ ਸਥਾਨ ਤੇ ਰਹੇ।11 ਤੋ 15 ਸਾਲ ਦੀ ਉਮਰ ਵਿਚ ਦਸਤਾਰਾਂ ਦੇ ਜੇਤੂ ਅਮ੍ਰਿਤ ਪਾਲ ਸਿੰਘ ਪਹਿਲੇ ਹਰਕੀਰਤ ਸਿੰਘ ਦੂਸਰਾ ਤੇ ਗੁਰਭਗਤ ਸਿੰਘ ਤੀਸਰੇ ਸਥਾਨ ਦੇ ਜੇਤੂ ਰਹੇ, 11 ਸਾਲ ਤੋ 15 ਸਾਲ ਦੇ ਦੁਮਾਲਿਆ ਦੇ ਜੇਤੂ ਸਿਮਰਨ ਕੌਰ ਪਹਿਲੇ ਸਾਨਵੀਰ ਸਿਘ ਦੁਸਰੇ ਈਸਾਨ ਸਿੰਘ ਤੀਸਰ ਸਥਾਨ ਤੇ ਆਏ। 16 ਸਾਲ ਤੋ ਉਪਰ ਮੁਕਾਬਲਿਆ ਵਿਚ ਗੁਰਨੂਰ ਸਿੰਘ ਪਹਿਲੇ ਤੇ ਜਗਦੀਪਕ ਸਿੰਘ ਦੂਸਰੇ ਸਥਾਨ ਦੇ ਜੇਤੂ ਰਹੇ।ਭਾਰਤ ਤੋ ਆਏ ਹੋਏ ਅੰਤਰਰਾਸਟਰੀ ਗੋਲਡ ਮੈਡਲ ਜੇਤੂ ਢਾਡੀ ਗਿਆਨੀ ਸੁਰਜੀਤ ਸਿੰਘ ਵਾਰਿਸ ਤੇ ਸਾਥੀ ਦਵਿੰਦਰ ਸਿੰਘ ਦਿਲਰਾਜ,ਪਵਿੱਤਰ ਸਿੰਘ ਪ੍ਰੀਤ ਤੇ ਸਰੰਗੀ ਮਾਸਟਰ ਸੰਦੀਪ ਸਿੰਘ ਦੀਪ ਦਾ ਇਕ ਵਾਰ ਫਿਰ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ਇਸ ਸਮੇ ਤੇ ਖਾਲਿਸਤਾਨ ਦੇ ਝੰਡੇ ਝੂਲ ਰਹੇ ਸਨ ਤੇ ਉੱਥੇ ਖਾਲਿਸਤਾਨ ਦੇ ਨਾਹਰੇ ਵਾਰ ਵਾਰ ਗੂੰਜ ਰਹੇ ਸਨ।ਸਟੇਜ ਦੀ ਜੁੰਮੇਵਾਰੀ ਗੁਰਜੋਤ ਸਿੰਘ ਨਾਰੀਕੇ ਨੇ ਬਾਖੂਬੀ ਨਾਲ ਨਿਭਾਈ ਤੇ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਅਸੀ ਬਿਨਾ ਕਿਸੇ ਖੂਨ ਖਰਾਬੇ ਦੇ ਸਾਤਮਈ ਤਰੀਕੇ ਨਾਲ ਆਪਣੇ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ ਕਰ ਰਹੇ ਹਾ ਤੇ ਕਰਦੇ ਰਹਾਗੇ।ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਦੇ ਬੱਚਿਆ ਵੱਲੋ ਆਪਣੀ ਕਲਾ ਦੇ ਜੌਹਰ ਵੀ ਦਿਖਾਏ ਗਏ ਤੇ ਸੁਪਰੀਮ ਪੀਜੇ ਵੱਲੋ ਸਾਰੇ ਬੱਚਿਆਂ ਨੰ ਇਕ ਇਕ ਮੁਫਤ ਪੀਜਾ ਵੀ ਦਿੱਤਾ ਗਿਆ ਦਸਤਾਰਾਂ ਦੇ ਇਸ ਮੁਕਾਬਲਿਆ ਵਿਚ ਭਾਗ ਲੈਣ ਵਾਲੇ ਬੱਚਿਆ ਨੂੰ ਸਰਟੀਫਿਕੇਟ ਤੇ ਮੈਡਲ ਦਿੱਤੇ ਗਏ ਜਦ ਕਿ ਜੇਤੂ ਬੱਚਿਆਂ ਨੂੰ ਵੱਡੀਆਂ ਵੱਡੀਆਂ ਸੀਲਡਾਂ ਨਾਲ ਸਨਮਾਨ ਕੀਤਾ ਗਿਆ।ਹਰਜਿੰਦਰ ਸਿੰਘ ਢੇਸੀ,ਮਲਕੀਤ ਸਿੰਘ ਢੇਸੀ,ਰਣਜੀਤ ਸਿੰਘ ਖਾਲਸਾ,ਗੁਰਜੋਤ ਸਿੰਘ ਨਾਰੀਕੇ ਤੇ ਹੋਰ ਬਹੁਤ ਸਾਰੇ ਪੱਤਵੱਤਿਆ ਦਾ ਪਰੋਗਰਾਮ ਕਰਾਵਾਉਣ ਵਿਚ ਯੋਗਦਾਨ ਸੀ ਇਸ ਸਮੇ ਤੇ ਸਿੱਖ ਸੰਘਰਸ ਨਾਲ ਸਬੰਧਿਤ ਸਾਹਿਤ ਦਾ ਸਟਾਲ ਵੀ ਦੀਪ ਸਿੰਘ ਵੱਲੋ ਲਾਇਆ ਗਿਆ ਸੀ।

Check Also

Himachal Mitra Mandal organized “Dhaam”

Himachal Mitra Mandal organized “Dhaam”

Himachal Mitra Mandal organized “Dhaam” Edmonton (ATB): The Himachal Mitra Mandal Association Edmonton, Alberta, organized …