Home / World / ਸਿਹਤ ਵਿਭਾਗ ਵਲੋਂ ਹਾਈਪਰਟੈਨਸ਼ਨ ਪ੍ਰਤੀ ਜਾਗਰੂਤਾ ਲਿਆਉਣ ਲਈ ਵਿਆਪਕ ਮੁਹਿੰਮ ਦੀ ਘੋਸ਼ਣਾ

ਸਿਹਤ ਵਿਭਾਗ ਵਲੋਂ ਹਾਈਪਰਟੈਨਸ਼ਨ ਪ੍ਰਤੀ ਜਾਗਰੂਤਾ ਲਿਆਉਣ ਲਈ ਵਿਆਪਕ ਮੁਹਿੰਮ ਦੀ ਘੋਸ਼ਣਾ

ਸਿਹਤ ਵਿਭਾਗ ਵਲੋਂ ਹਾਈਪਰਟੈਨਸ਼ਨ ਪ੍ਰਤੀ ਜਾਗਰੂਤਾ ਲਿਆਉਣ ਲਈ ਵਿਆਪਕ ਮੁਹਿੰਮ ਦੀ ਘੋਸ਼ਣਾ

2ਚੰਡੀਗਡ਼ : ਸਿਹਤ  ਵਿਭਾਗ ਨੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਦੇ ਮੌਕੇ ਸੂਬੇ ਦੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਅਧੀਨ ਸੂਬੇ ਦੇ ਲੋਕਾਂ ਨੂੰ ਵੱਧ ਬੱਲਡ ਪਰੈਸ਼ਰ ਦੇ ਪ੍ਰਭਾਵਾਂ ਬਾਰੇ ਸੁਚੇਤ ਕਰਨ ਲਈ ਜਾਗਰੂਕਤਾ ਵੈਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੁਆਰਾ ਲੋਕਾਂ ਨੂੰ ਹਾਈਪਰਟੈਨਸ਼ਨ ਸਬੰਧੀ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਿਹਤਮੰਦ ਜ਼ਿੰਦਗੀ ਨੂੰ ਬਣਾਈ ਰੱਖਣ ਲਈ ਕਸਰਤ ਅਤੇ ਹੋਰ ਸਾਧਨਾਂ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਅੱਜ ਦੇ ਇਸ ਆਧੁਨਿਕ ਯੁੱਗ ਵਿਚ ਅਸੀਂ  ਇੰਨੇ ਵਿਅਸਤ ਹੋ ਚੁੱਕੇ ਹਾਂ ਕਿ ਸਾਡੇ ਕੋਲ ਆਪਣੀ ਸਿਹਤਮੰਦ ਜਿੰਦਗੀ ਨੂੰ ਬਰਕਰਾਰ ਰੱਖਣ ਦਾ ਵੀ ਸਮਾਂ ਨਹੀਂ ਹੈ। ਜਿਸ ਕਾਰਨ ਦੇਸ਼ ਭਰ ਦੇ ਲੋਕ ਵੱਖ-ਵੱਖ ਬਿਮਾਰੀਆਂ ਤੋਂ ਪੀਡ਼ਤ ਹੁੰਦੇ ਜਾ ਰਹੇ ਹਨ। ਜੋ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ।ਉਨ•ਾਂ ਦੱਸਿਆ ਕਿ ਇਕ ਸਰਵੇਖਣ ਅਨੁਸਾਰ 10 ਵਿਚੋਂ ਹਰ ਤੀਜਾ ਵਿਅਕਤੀ ਹਾਈਪਰਟੈਨਸ਼ਨ ਦਾ ਸ਼ਿਕਾਰ ਹੋ ਰਿਹਾ ਹੈ ਜੋ ਕੇਵਲ ਸਿਹਤ ਸਬੰਧੀ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਸਮੇਂ ਸਿਰ ਆਪਣਾ ਸ਼ਰੀਰਕ ਚੈੱਕਅਪ ਨਾ ਕਰਵਾਉਣਾ ਦਾ ਨਤੀਜਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਸਾਨੂੰ ਸਮੇਂ-ਸਮੇਂ ‘ਤੇ ਸਰਕਾਰੀ ਹਸਪਤਾਲਾਂ ਵਿਚ ਜਾ ਕੇ ਆਪਣਾ ਬਲੱਡ ਪਰੈਸ਼ਰ ਦੇ ਨਾਲ ਹੋਰ ਆਮ ਜਾਂਚ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜਿਸ ਦੀ ਸੁਚਾਰੂ ਵਿਵਸਥਾ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਆਮ ਲੋਕਾਂ ਨੂੰ ਵੱਖ-ਵੱਖ ਸਿਹਤ ਸੁਵਿਧਾਵਾਂ ਦਾ ਲਾਭ ਲੈਣ ਲਈ ਸਰਕਾਰੀ ਹਸਪਤਾਲਾਂ ਵਿਚ ਕਿਸੇ ਵੀ ਪੱਧਰ ‘ਤੇ ਪਰੇਸ਼ਾਨੀ ਨਾ ਹੋਵੇ। ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ‘ਤੇ ਆਪਣੀ ਸ਼ਰੀਰਕ ਜਾਂਚ ਕਰਵਾਉਣ, ਖਾਸ ਤੌਰ ‘ਤੇ ਬਲੱਡ ਪਰੈਸ਼ਰ ਚੈੱਕ ਕਰਵਾਉਣ ਯਕੀਨੀ ਕਰਨ ਤਾਂ ਜੋ ਬੱਲਡ ਪਰੈਸ਼ਰ ਵੱਧਣ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ।
ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਸੂਬੇ ਦਾ ਹਰ ਨਾਗਰਿਕ ਸਿਹਤਮੰਦ ਰਹੇ ਜਿਸ ਲਈ ਸਹਿਤ ਵਿਭਾਗ ਵਿਚ ਵੱਡੇ ਪੱਧਰ ‘ਤੇ ਵਿਭਾਗੀ ਸੁਧਾਰ ਕੀਤੇ ਜਾ ਰਹੇ ਹਨ ਅਤੇ ਸੂਬੇ ਦੇ ਲੋਕ ਜਲਦ ਸਰਕਾਰੀ ਹਸਪਤਾਲਾਂ ਵਿਚ ਨਿਜੀ ਹਸਪਤਾਲਾਂ ਦੀ ਤਰ•ਾਂ ਹੀ ਸਿਹਤ ਸੁਵਿਧਾਵਾਂ ਦਾ ਲਾਭ ਲੈ ਸਕਣਗੇ।
ਪ੍ਰਮੁੱਖ ਸਕੱਤਰ, ਸਿਹਤ ਸ਼੍ਰੀਮਤੀ ਅੰਜਲੀ ਭਾਂਵਰਾ ਵੱਲੋ ਦੱਸਿਆ ਗਿਆ ਹੈ ਹੁਣ ਤੱਕ ਸਰਕਾਰੀ ਹਸਪਤਾਲਾਂ ਵਿਚ ਤਕਰੀਬਨ 21 ਲੱਖ ਲੋਕਾਂ ਦੀ ਮੁੱਢਲੀ ਜਾਂਚ ਮੁਫਤ ਕੀਤੀ ਗਈ ਹੈ ਜਿਹਨਾਂ ਵਿਚੋ ਤਕਰੀਬਨ 4 ਲੱਖ ਲੋਕਾਂ ਵਿਚ ਵੱਧ ਬੱਲਡ ਪ੍ਰੈਸ਼ਰ ਦੇ ਲੱਛਣ ਪਾਏ ਗਏ ਹਨ ਉਹਨਾਂ ਲੋਕਾਂ ਨੂੰ ਬੱਲਡ ਪ੍ਰੈਸ਼ਰ ਦੀ ਬਿਮਾਰੀ ਤੋਂ ਬਚਾਓ ਲਈ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਗਿਆ।ਉਨ•ਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਸ਼ਹਿਰਾਂ ਅਤੇ ਪਿੰਡਾਂ ਵਿਚ ਖਾਸ ਕਰਕੇ ਦੂਰ-ਦੁਰਾਡੇ ਇਲਾਕਿਆਂ ਵਿਚ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਉਪਰੰਤ ਵੱਡੀ ਗਿਣਤੀ ਵਿਚ ਲੋਕ ਆਪਣੀ ਸਿਹਤ ਜਾਂਚ ਕਰਵਾਉਣ ਲਈ ਸਰਕਾਰੀ ਹਸਪਤਾਲਾਂ ਦਾ ਰੁਖ ਕਰ ਰਹੇ ਹਨ।
ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਡਾ. ਐਚ.ਐਸ. ਬਾਲੀ ਨੇ ਦੱਸਿਆ ਕਿ ਵਿਭਾਗ ਵੱਲੋ ਸ਼ੁਰੂ ਕੀਤੀਆਂ ਗਈਆਂ ਮੁਫਤ ਸਿਹਤ ਚੈੱਕਅਪ ਸਕੀਮਾਂ ਅਧੀਨ ਲੋਕਾਂ ਵਿਚ ਸ਼ਰੀਰਕ ਜਾਂਚ ਕਰਵਾਉਣ ਲਈ ਕਾਫੀ ਉਤਸ਼ਾਹ ਹੈ ਇਸ ਨਾਲ ਅਸੀ ਹੋਰ ਵਧੇਰੇ ਲੋਕਾਂ ਦੀ ਸਕਰੀਨਿੰਗ ਕਰਕੇ ਉਨ•ਾਂ ਨੂੰ ਬੱਲਡ ਪ੍ਰੈਸ਼ਰ ਦੀ ਬਿਮਾਰੀ ਤੋਂ ਬਚਾਓ ਦੇ ਨਾਲ -ਨਾਲ ਹੋਰ ਬਿਮਾਰੀਆਂ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …