Home / World / ਪਾਕਿਸਤਾਨ ਨੂੰ ਵੱਡਾ ਝਟਕਾ, ਇੰਟਰਨੈਸ਼ਨਲ ਕੋਰਟ ਨੇ ਕੁਲਭੂਸ਼ਨ ਜਾਧਵ ਦੀ ਫਾਂਸੀ ‘ਤੇ ਲਾਈ ਰੋਕ

ਪਾਕਿਸਤਾਨ ਨੂੰ ਵੱਡਾ ਝਟਕਾ, ਇੰਟਰਨੈਸ਼ਨਲ ਕੋਰਟ ਨੇ ਕੁਲਭੂਸ਼ਨ ਜਾਧਵ ਦੀ ਫਾਂਸੀ ‘ਤੇ ਲਾਈ ਰੋਕ

ਪਾਕਿਸਤਾਨ ਨੂੰ ਵੱਡਾ ਝਟਕਾ, ਇੰਟਰਨੈਸ਼ਨਲ ਕੋਰਟ ਨੇ ਕੁਲਭੂਸ਼ਨ ਜਾਧਵ ਦੀ ਫਾਂਸੀ ‘ਤੇ ਲਾਈ ਰੋਕ

3ਪਾਕਿਸਤਾਨ : ਕੁਲਭੂਸ਼ਨ ਜਾਧਵ ਕੇਸ ਵਿਚ ਅੱਜ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ| ਇੰਟਰਨੈਸ਼ਨਲ ਕੋਰਟ ਜੱਜ ਨੇ ਸਾਫ ਸ਼ਬਦਾਂ ਵਿਚ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਵਿਆਨਾ ਸੰਧੀ ਦਾ ਪਾਲਣ ਕਰੇ| ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਭਾਰਤ ਨੂੰ ਕਾਊਂਸਲਰ ਐਕਸੈਸ ਮਿਲਣਾ ਚਾਹੀਦਾ ਹੈ| ਇਸ ਦੇ ਨਾਲ ਹੀ ਇੰਟਰਨੈਸ਼ਨਲ ਕੋਰਟ ਨੇ ਅੰਤਿਮ ਫੈਸਲੇ ਤੱਕ ਕੁਲਭੂਸ਼ਨ ਜਾਧਵ ਦੀ ਫਾਂਸੀ ਉਤੇ ਰੋਕ ਲਾ ਦਿੱਤੀ ਹੈ|
ਜੱਜ ਰੌਨੀ ਇਬਰਾਹਿਮ ਨੇ ਕਿਹਾ ਹੈ ਕਿ ਵਿਆਨਾ ਸੰਧੀ ਤਹਿਤ ਕੁਲਭੂਸ਼ਨ ਜਾਧਵ ਨੂੰ ਕਾਨੂੰਨੀ ਮਦਦ ਦਾ ਹੱਕ ਹੈ| ਉਨ੍ਹਾਂ ਕਿਹਾ ਕਿ ਕੁਲਭੂਸ਼ਨ ਦੇ ਜਾਸੂਸ ਹੋਣ ਦੀ ਗੱਲ ਸਾਬਿਤ ਨਹੀਂ ਹੁੰਦੀ| ਇਸ ਦੇ ਨਾਲ ਹੀ ਅਦਾਲਤ ਨੇ ਐਲਾਨ ਕਰ ਦਿੱਤਾ ਹੈ ਕਿ ਜਾਧਵ ਦੀ ਫਾਂਸੀ ਉਤੇ ਅੰਤਿਮ ਫੈਸਲੇ ਤੱਕ ਰੋਕ ਲੱਗੇਗੀ| ਇਸ ਤੋਂ ਇਲਾਵਾ ਕੋਰਟ ਨੇ ਜਾਧਵ ਦੀ ਗ੍ਰਿਫਤਾਰੀ ਨੂੰ ਵਿਵਾਦਿਤ ਮੁੱਦਾ ਐਲਾਨਿਆ|
ਦੱਸਣਯੋਗ ਹੈ ਕਿ ਪਾਕਿਸਤਾਨ ਨੇ ਭਾਰਤੀ ਨਾਗਰਿਕ ਕੁਲਭੂਸ਼ਨ ਨੂੰ ਰਾਅ ਏਜੰਟ ਐਲਾਨਦਿਆਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ|

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …