Home / Punjabi News / ਸਾਵਧਾਨ! ਭਾਰਤ ‘ਚ ਕੋਰੋਨਾ ਬੇਲਗਾਮ, ਇਕ ਦਿਨ ‘ਚ ਸਭ ਤੋਂ ਵੱਧ ਪੌਜ਼ੇਟਿਵ ਮਾਮਲੇ ਆਏ

ਸਾਵਧਾਨ! ਭਾਰਤ ‘ਚ ਕੋਰੋਨਾ ਬੇਲਗਾਮ, ਇਕ ਦਿਨ ‘ਚ ਸਭ ਤੋਂ ਵੱਧ ਪੌਜ਼ੇਟਿਵ ਮਾਮਲੇ ਆਏ

ਸਾਵਧਾਨ! ਭਾਰਤ ‘ਚ ਕੋਰੋਨਾ ਬੇਲਗਾਮ, ਇਕ ਦਿਨ ‘ਚ ਸਭ ਤੋਂ ਵੱਧ ਪੌਜ਼ੇਟਿਵ ਮਾਮਲੇ ਆਏ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ‘ਚ 16,922 ਮਾਮਲੇ ਸਾਹਮਣੇ ਆਏ ਹਨ ਤੇ 418 ਲੋਕਾਂ ਦੀ ਮੌਤ ਹੋ ਗਈ ਹੈ। ਤਾਜ਼ਾ ਅੰਕੜਿਆਂ ਤੋਂ ਬਾਅਦ ਦੇਸ਼ ਭਰ ‘ਚ ਕੋਰੋਨਾ ਪੌਜ਼ੇਟਿਵ ਮਾਮਲਿਆਂ ਦੀ ਕੁੱਲ ਗਿਣਤੀ 04,73,10 ਹੋ ਗਈ ਹੈ।

Image Courtesy ABP Sanjha

ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਭਾਰਤ ‘ਚ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਜਿੱਥੇ ਸ਼ੁਰੂਆਤ ‘ਚ ਲੱਗ ਰਿਹਾ ਸੀ ਕਿ ਭਾਰਤ ਨੇ ਕੋਰੋਨਾ ਵਾਇਰਸ ਨੂੰ ਲਗਾਮ ਪਾ ਲਈ ਹੈ, ਸਥਿਤੀ ਕੰਟਰੋਲ ਹੇਠ ਹੈ ਉੱਥੇ ਹੀ ਹੁਣ ਜਾਪ ਰਿਹਾ ਕਿ ਭਾਰਤ ਹੱਥੋਂ ਸਥਿਤੀ ਵਿਗੜ ਚੁੱਕੀ ਹੈ। ਅਜਿਹੇ ‘ਚ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ‘ਚ ਮਾਮਲੇ ਵਧ ਰਹੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ‘ਚ 16,922 ਮਾਮਲੇ ਸਾਹਮਣੇ ਆਏ ਹਨ ਤੇ 418 ਲੋਕਾਂ ਦੀ ਮੌਤ ਹੋ ਗਈ ਹੈ। ਤਾਜ਼ਾ ਅੰਕੜਿਆਂ ਤੋਂ ਬਾਅਦ ਦੇਸ਼ ਭਰ ‘ਚ ਕੋਰੋਨਾ ਪੌਜ਼ੇਟਿਵ ਮਾਮਲਿਆਂ ਦੀ ਕੁੱਲ ਗਿਣਤੀ 04,73,10 ਹੋ ਗਈ ਹੈ। ਇਸ ਦਰਮਿਆਨ ਮੌਤਾਂ ਦਾ ਅੰਕੜਾ 14,894 ਲੋਕਾਂ ਦੀ ਮੌਤ ਹੋ ਗਈ ਹੈ।

ਭਾਰਤ ‘ਚ ਇਸ ਵੇਲੇ 01,86,514 ਐਕਟਿਵ ਮਾਮਲੇ ਹਨ। ਜਦਕਿ 02,71,697 ਲੋਕ ਠੀਕ ਹੋ ਚੁੱਕੇ ਹਨ। ਭਾਰਤ ‘ਚ ਲੌਕਡਾਊਨ ‘ਚ ਛੋਟ ਦੇਣ ਤੋਂ ਬਾਅਦ ਲਗਾਤਾਰ ਮਾਮਲਿਆਂ ‘ਚ ਇਜ਼ਾਫਾ ਹੋ ਰਿਹਾ ਹੈ।

News Credit ABP Sanjha

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …