Home / Punjabi News / ਸਾਲ 2022 ਦੌਰਾਨ ਦੁਨੀਆ ਭਰ ’ਚ 67 ਪੱਤਰਕਾਰਾਂ ਦੀ ਜਾਨ ਗਈ ਤੇ ਘੱਟੋ ਘੱਟ 375 ਗ੍ਰਿਫ਼ਤਾਰ ਕੀਤੇ

ਸਾਲ 2022 ਦੌਰਾਨ ਦੁਨੀਆ ਭਰ ’ਚ 67 ਪੱਤਰਕਾਰਾਂ ਦੀ ਜਾਨ ਗਈ ਤੇ ਘੱਟੋ ਘੱਟ 375 ਗ੍ਰਿਫ਼ਤਾਰ ਕੀਤੇ

ਬਰੱਸਲਜ਼, 10 ਦਸੰਬਰ

ਯੂਕਰੇਨ ਵਿੱਚ ਰੂਸੀ ਹਮਲੇ, ਹੈਤੀ ਵਿੱਚ ਅਸ਼ਾਂਤੀ ਅਤੇ ਮੈਕਸੀਕੋ ਵਿੱਚ ਅਪਰਾਧਿਕ ਸਮੂਹਾਂ ਦੀ ਹਿੰਸਾ ਦੌਰਾਨ ਸਾਲ 2022 ਵਿੱਚ ਰਿਪੋਰਟਿੰਗ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਮੀਡੀਆ ਕਰਮੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਥੇ ਸਥਿਤ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਲਿਸਟਸ ਵੱਲੋਂ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ 47 ਦੇ ਮੁਕਾਬਲੇ ਇਸ ਸਾਲ ਹੁਣ ਤੱਕ ਦੁਨੀਆ ਭਰ ਵਿੱਚ ਘੱਟੋ-ਘੱਟ 67 ਪੱਤਰਕਾਰ ਅਤੇ ਮੀਡੀਆ ਕਰਮਚਾਰੀ ਮਾਰੇ ਗਏ ਹਨ। ਇਸ ਤੋਂ ਇਲਾਵਾ ਦੁਨੀਆ ਭਰ ‘ਚ ਘੱਟੋ ਘੱਟ 375 ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।


Source link

Check Also

ਅਯੁੱਧਿਆ: ਰਾਮ ਪਥ ’ਤੇ ਪਾਣੀ ਭਰਨ ਤੋਂ ਬਾਅਦ ਛੇ ਅਧਿਕਾਰੀ ਮੁਅੱਤਲ

ਅਯੁੱਧਿਆ, 29 ਜੂਨ ਉੱਤਰ ਪ੍ਰਦੇਸ਼ ਸਰਕਾਰ ਨੇ ਰਾਮ ਪਥ ’ਤੇ ਪਾਣੀ ਭਰਨ ਤੇ ਸੜਕਾਂ ਧਸਣ …