Home / Punjabi News / ਸਾਬਕਾ ਅਫਗਾਨ ਸਰਕਾਰਾਂ ਦੇ ਅਧਿਕਾਰੀਆਂ ਨੂੰ ਦੇਸ਼ ਪਰਤਣ ਦਾ ਸੱਦਾ

ਸਾਬਕਾ ਅਫਗਾਨ ਸਰਕਾਰਾਂ ਦੇ ਅਧਿਕਾਰੀਆਂ ਨੂੰ ਦੇਸ਼ ਪਰਤਣ ਦਾ ਸੱਦਾ

ਸਾਬਕਾ ਅਫਗਾਨ ਸਰਕਾਰਾਂ ਦੇ ਅਧਿਕਾਰੀਆਂ ਨੂੰ ਦੇਸ਼ ਪਰਤਣ ਦਾ ਸੱਦਾ

ਪਿਸ਼ਾਵਰ/ਕਾਬੁਲ, 9 ਸਤੰਬਰ

ਅਫਗਾਨਿਸਤਾਨ ਦੇ ਕਾਰਜਕਾਰੀ ਮੁੱਖ ਮੰਤਰੀ ਮੁੱਲ੍ਹਾ ਮੁਹੰਮਦ ਹਸਨ ਆਖੁੰਡ ਨੇ ਦੇਸ਼ ਦੀਆ ਸਾਬਕਾ ਸਰਕਾਰਾਂ ਦੇ ਤਤਕਾਲੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਪਰਤ ਆਉਣ ਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਖੂਨ-ਖਰਾਬੇ ਦਾ ਦੌਰ ਖ਼ਤਮ ਹੋ ਗਿਆ ਹੈ ਤੇ ਜੰਗ ਕਾਰਨ ਨੁਕਸਾਨੇ ਗਏ ਅਫਗਾਨਿਸਤਾਨ ਨੂੰ ਮੁੜ ਵਸਾਉਣ ਦਾ ਸਮਾਂ ਆ ਗਿਆ ਹੈ। ਤਾਲਿਬਾਨ ਵੱਲੋਂ ਅਫਗਾਨਿਸਤਾਨ ‘ਤੇ ਕੀਤੇ ਕਬਜ਼ੇ ਬਾਰੇ ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਪਲ ਵਾਸਤੇ ਵੱਡੀ ਨੁਕਸਾਨ ਵੀ ਝਲਣਾ ਪਿਆ ਹੈ। ਅਲ-ਜਜ਼ੀਰਾ ਖ਼ਬਰ ਚੈਨਲ ਵੱਲੋਂ ਜਾਰੀ ਰਿਪੋਰਟ ਮੁਤਾਬਕ ਕਾਰਜਕਾਰੀ ਮੁੱਖ ਮੰਤਰੀ ਨੇ ਕਿਹਾ ਹੈ ਕਿ 2001 ਵਿੱਚ ਜਦੋਂ ਅਮਰੀਕੀ ਫੌਜਾਂ ਦੇਸ਼ ਵਿੱਚ ਦਾਖਲ ਹੋਈਆਂ ਸਨ, ਉਸ ਸਮੇਂ ਤੋਂ ਬਾਅਦ ਬਣੀਆਂ ਸਰਕਾਰਾਂ ਵੇਲੇ ਜਿਨ੍ਹਾਂ ਅਧਿਕਾਰੀਆਂ ਨੇ ਕੰਮ ਕੀਤਾ ਹੈ, ਉਨ੍ਹਾਂ ਅਧਿਕਾਰੀਆਂ ਨੂੰ ਸਰਕਾਰ ਆਮ ਮੁਆਫੀ ਦੇਣ ਲਈ ਵੀ ਤਿਆਰ ਹੈ। -ਪੀਟੀਆਈ


Source link

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …