Home / Community-Events / ਸਾਉਣ ਦਾ ਮਹੀਨਾ ਤੀਆਂ ਜੋਰ ਲੱਗੀਆਂ

ਸਾਉਣ ਦਾ ਮਹੀਨਾ ਤੀਆਂ ਜੋਰ ਲੱਗੀਆਂ

IMG_0001ਨੌਰਥ ਐਡਮਿੰਟਨ ਵਿਚ ਤੀਆਂ ਦਾ ਮੇਲਾ ਛੱਡ ਗਿਆ ਅਮਿੱਟ ਛਾਪ
ਐਡਮਿੰਟਨ(ਰਘਵੀਰ ਬਲਾਸਪੁਰੀ) ਬੀਤੇ ਦਿਨੀ ਨੌਰਥ ਐਡਮਿੰਟਨ ਵਿਚ ਬੀਬੀਆਂ ਵੱਲੋ ਕੇਵਲ ਬੀਬੀਆਂ ਲਈ ਕ੍ਰਕਿਨਸ ਪਾਰਕ ਦੀਆਂ ਗਰਾਉਡਾਂ ਵਿਚ ਤੀਆਂ ਦਾ ਮੇਲਾ ਅਮਿੱਟ ਛਾਪ ਛੱਡਦਾ ਹੋਇਆ ਸਮਾਪਤ ਹੋ ਗਿਆ ਹੈ।ਤੀਆਂ ਦੇ ਮੇਲੇ ਵਿਚ ਅਸਲੀ ਤੀਆਂ ਦਾ ਰੰਗ ਦੇਖਣ ਨੂੰ ਮਿਲਆ ਸੀ।ਕਿਉਕਿ ਇਸ ਵਿਚ ਕੋਈ ਵੀ ਸਪੈਸਲ ਸਟੇਜ ਨੱਚਣ ਲਈ ਨਹੀ ਸੀ ਲਾਈ ਗਈ ਸਗੋ ਬੀਬੀਆਂ ਆਪਣੇ ਆਪਣੇ ਛੋਟੇ ਵੱਡੇ ਗਰੁੱਪ ਬਣਾਕੇ ਕੇ ਨੱਚ ਟੱਪ ਰਹੀਆ ਸਨ ਤੇ ਆਪਣੇ ਜਜਬਾਤ ਇਕ ਦੂਜੀ ਨਾਲ ਸਾਂਝੇ ਕਰਕੇ ਸਾਉਣ ਦੇ ਮਹੀਨੇ ਦੀਆਂ ਤੀਆਂ ਮਨਾ ਰਹੀਆਂ ਸਨ,ਜਿਸ ਨਾਲ ਪੁਰਾਣੇ ਪਿੰਡਾ ਵਿਚਲੇ ਤੀਆਂ ਦੇਮਦਿਨਾਂ ਦੀ ਯਾਦ ਵੀ ਤਾਜਾ ਹੋ ਰਹੀ ਸੀ।ਛੋਟੀਆ ਬੱਚੀਆਂ ਆਪਣਾ ਮਨੋਰੰਜਨ ਕਰ ਰਹੀਆਂ ਤੇ ਵੱਡੀ ਉਮਰ ਦੀਆਂ ਮਾਵਾਂ ਆਪਣੇ ਤਰੀਕੇ ਨਾਲ ਤੀਆਂ ਦਾ ਮੇਲਾ ਮਨਾ ਰਹੀਆਂ ਸਨ।ਸਾਰਾ ਦਿਨ ਤਾਜੇ ਪਕੌੜੇ ਤੱਲ ਕੇ ਖੁਆਏ ਜਾ ਰਹੇ ਸਨ ਚਾਹ ਪਾਣੀ,ਜੂਸ, ਕੋਕ ਸੈਵਨ ਅੱਪ,ਜਲੇਬੀਆਂ ਬੱਚਿਆਂ ਦੇ ਲਈ,ਫਰਾਈਆਂ ਦੇ ਵੀ ਪ੍ਰਬੰਧ ਕੀਤਾ ਗਿਆ ਸੀ ਜੋ ਕਿ ਬਿਲਕੁਲ ਹੀ ਮੁਫਤ ਸੀ।ਬੀਬੀਆਂ ਨੇ ਲੰਮੀ ਹੇਕ ਵਾਲੇ ਗੀਤ,ਗਿੱਧੇ ਦੀਆਂ ਬੋਲੀਆਂ ਵੀ ਇਕ ਦੂਜੀ ਨਾਲ ਜਿੱਦ ਜਿੱਦ ਕੇ ਪਾਈਆਂ ਗਈਆ ਸਨ।ਬੱਚੀਆਂ ਨੇ ਗੀਤਾਂ ਤੇ ਡਾਂਸ ਵੀ ਪੇਸ ਕੀਤੇ ਅਖੀਰ ਵਿਚ 3 ਘੰਟੇ ਡੀ.ਜੇ. ਤੇ ਵੀ ਨੱਚਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਸੀ।ਸਾਰਾ ਦਿਨ ਸਟੇਜ ਦੀ ਜੁਮੇਵਾਰੀ ਗੁਰਪੀਤ ਕੌਰ ਬਰਾੜ ਨੱਥੂਵਾਲਾ ਨੇ ਨਿਭਾਈ ਸੀ ਜਿਸ ਵਿਚ ਸਮੇ ਸਮੇ ਤੇ ਯੋਗਦਾਨ ਕੁਲਦੀਪ ਧਾਲਵਿਾਲ ਨੇ ਵੀ ਪਾਇਆ ਸੀ। ਇਸ ਤੀਆਂ ਦੇ ਮੇਲੇ ਨੂੰ ਸਫਲ ਕਰਨ ਵਿਚ ਜਗਦੀਸ ਕੌਰ ਨੱਤ ਪਿੰਡ ਪੁਹੀੜ,ਬਲਵੰਤ ਕੌਰ ਭੱਠਲ ਪਿੰਡ ਹਸਨਪੁਰ,ਗੁਰਮੇਲ ਕੌਰ ਗਰੇਵਾਲ ਪਿੰਡ ਰਕਬਾ,ਸੁਖਵਿੰਦਰ ਕੌਰ ਔਲਖ ਪਿੰਡ ਕੈਲਪੁਰ,ਗੁਰਪ੍ਰੀਤ ਕੌਰ ਪਿੰਡ ਢਿੱਲੋ ਪਿੰਡ ਚੀਮਨਾ,ਮਨਪ੍ਰੀਤ ਕੌਰ ਧਾਲੀਵਾਲ ਪਿੰਡ ਹਠੂਰ,ਚਰਨਜੀਤ ਕੌਰ ਬਰਾੜ ਪਿੰਡ ਰਾਜੇਆਣਾ,ਸੁਰਦਿੰਰ ਕੌਰ ਗਰੇਵਾਲ ਪਿੰਡ ਰਤਨਾ,ਸਰਨਜੀਤ ਕੌਰ ਸੂਮਲ ਪਿੰਡ ਕਾਲਸਾ,ਗੁਰਦੇਵ ਕੌਰ ਸਿੱਧੂ ਪਿੰਡ ਦੌਧਰ ਤੋ ਇਲਾਵਾ ਇਹਨਾ ਦੇ ਪਰਵਾਰਾ ਦਾ ਵੀ ਯੋਗਦਾਨ ਸੀ।ਨੌਰਥ ਐਡਮਿੰਟਨ ਹਲਕੇ ਦੇ ਐਮ.ਐਲ.ਏ, ਹੈਦਰ ਸਵੀਟ ਤੇ ਮਿੱਲਵੁਡ ਤੋ ਐਮ.ਐਲ.ਏ ਕ੍ਰਿਸਟੀਨਾ ਗਰੇ ਨੇ ਵੀ ਆਪਣੀ ਹਾਜਰੀ ਭਰੀ ਸੀ ਤੀਆਂ ਦੇ ਮੇਲੇ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਹਨਾ ਨੇ ਹਰ ਸਾਲ ਇਸ ਤਅਿਾ ਦੇ ਮੇਲੇ ਨੂੰ ਜਾਰੀ ਰੱਝਣ ਦਾ ਪ੍ਰਣ ਵੀ ਕੀਤਾ ਤੇ ਬੀਬੀਆ ਨੇ ਤਾੜੀਆਂ ਮਾਰਕੇ ਇਸ ਦੀ ਹਾਮੀ ਭਰੀ ਨੇ ਸਿਰਫ ਬੀਬੀਆਂ ਦੇ ਲਈ ਤੀਆਂ ਦੇ ਮੇਲੇ ਲੱਗਣੇ ਜਰੂਰੀ ਹਨ।ਆਉਣ ਵਾਲੇ ਸਾਲ ਲਈ ਪ੍ਰਬੰਧਕਾਂ ਦੇ ਮੋਢਿਆਂ ਤੇ ਹੋਰ ਵੀ ਜੁਮੇਵਾਰੀ ਆ ਗਈ ਹੈ ਤੇ ਇਸ ਤੀਆਂ ਦੇ ਮੇਲੇ ਨੂੰ ਹੋਰ ਵਧੀਆਂ ਕਿਵੇ ਕੀਤਾ ਜਾਵੇਗਾ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …