Home / Punjabi News / ਸਾਈਫਰ ਕੇਸ: ਐੱਫਆਈਏ ਨੇ ਇਮਰਾਨ ਤੇ ਕੁਰੈਸ਼ੀ ਨੂੰ ਦੋਸ਼ੀ ਐਲਾਨਿਆ

ਸਾਈਫਰ ਕੇਸ: ਐੱਫਆਈਏ ਨੇ ਇਮਰਾਨ ਤੇ ਕੁਰੈਸ਼ੀ ਨੂੰ ਦੋਸ਼ੀ ਐਲਾਨਿਆ

ਇਸਲਾਮਾਬਾਦ, 30 ਸਤੰਬਰ
ਪਾਕਿਸਤਾਨ ਦੀ ਉੱਚ ਜਾਂਚ ਏਜੰਸੀ ਨੇ ਗੁਪਤ ਕੂਟਨੀਤਕ ਦਸਤਾਵੇਜ਼ ਕਥਿਤ ਤੌਰ ’ਤੇ ਲੀਕ ਕਰਨ ਦੇ ਮਾਮਲੇ ’ਚ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਦੋਸ਼ੀ ਐਲਾਨਿਆ ਹੈ। ਵੈੱਬਸਾਈਟ ‘ਪਾਕਿਸਤਾਨ ਅਬਜ਼ਰਵਰ’ ਦੀ ਖ਼ਬਰ ਮੁਤਾਬਕ ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਦੇ ਚੇਅਰਮੈਨ ਇਮਰਾਨ ਖ਼ਾਨ ਅਤੇ ਉਨ੍ਹਾਂ ਦੇ ਸਹਿਯੋਗੀ ਕੁਰੈਸ਼ੀ ਖ਼ਿਲਾਫ਼ ਸਰਕਾਰੀ ਖ਼ੁਫੀਆ ਕਾਨੂੰਨ ਤਹਿਤ ਕਾਇਮ ਵਿਸ਼ੇਸ਼ ਅਦਾਲਤ ’ਚ ਦੋਸ਼ ਪੱਤਰ ਦਾਖਲ ਕੀਤਾ ਹੈ। ਦੋਵੇਂ ਨੇਤਾ ਇਸ ਸਮੇਂ ਨਿਆਂਇਕ ਰਿਮਾਂਡ ’ਤੇ ਜੇਲ੍ਹ ਵਿੱਚ ਹਨ।

The post ਸਾਈਫਰ ਕੇਸ: ਐੱਫਆਈਏ ਨੇ ਇਮਰਾਨ ਤੇ ਕੁਰੈਸ਼ੀ ਨੂੰ ਦੋਸ਼ੀ ਐਲਾਨਿਆ appeared first on punjabitribuneonline.com.


Source link

Check Also

 Jalandhar ‘ਚ ਸ਼ੋਅਰੂਮ ‘ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਦਾ ਐਨਕਾਊਂਟਰ, ਲੱਤ ‘ਚ ਗੋਲੀ ਲੱਗਣ ਮਗਰੋਂ ਪੁਲਿਸ ਨੇ ਕੀਤਾ ਕਾਬੂ 

Jalandhar Encounter News : ਜਲੰਧਰ ਦੇ ਕਿਸ਼ਨਪੁਰਾ ਰੋਡ ‘ਤੇ ਸਥਿਤ ਮਸ਼ਹੂਰ ਬੀਐਮਐਸ ਫੈਸ਼ਨ ਸ਼ੋਅਰੂਮ ‘ਤੇ …