Home / Punjabi News / ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰਾਂ ’ਚ ਹੋਈਆਂ ਨਤਮਸਤਕ

ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰਾਂ ’ਚ ਹੋਈਆਂ ਨਤਮਸਤਕ

ਸੰਜੀਵ ਬੱਬੀ
ਚਮਕੌਰ ਸਾਹਿਬ , 21 ਦਸੰਬਰ
ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੜ੍ਹੀ ਸਾਹਿਬ, ਤਾੜੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਮੇਤ ਸਾਰੇ ਗੁਰਦੁਆਰਿਆਂ ਵਿੱਚ ਨਤਮਸਤਕ ਹੋਈਆਂ। ਚਮਕੌਰ ਸਾਹਿਬ, ਮੋਰਿੰਡਾ ਰੋਡ ਅਤੇ ਸਰਹਿੰਦ ਨਹਿਰ ਪੁਲ ਦੇ ਕੋਲ ਉਸਾਰੇ ਜਾ ਰਹੇ ਗੇਟਾਂ ਕਾਰਨ ਬਣਾਏ ਆਰਜ਼ੀ ਰਸਤੇ ਦੇ ਤੰਗ ਹੋਣ ਕਾਰਨ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਲਾਕੇ ਦੀਆਂ ਟੁੱਟੀਆਂ ਸੜਕਾਂ ਅਤੇ ਭਾਰਤ ਮਾਲਾ ਪ੍ਰਾਜੈਕਟ ਅਧੀਨ ਬਣ ਰਹੇ ਹਾਈਵੇਅ ਵੀ ਸੰਗਤ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਸ਼ਹੀਦੀ ਜੋੜ ਮੇਲ ਮੌਕੇ ਆਰਜ਼ੀ ਦੁਕਾਨਾਂ ਲਗਾ ਕੇ ਰੋਜ਼ੀ ਕਮਾਉਣ ਵਾਲੇ ਦੁਕਾਨਦਾਰ ਵੀ ਪਿਛਲੇ ਕਈ ਦਿਨ ਤੋਂ ਖੱਜਲ ਹੁੰਦੇ ਰਹੇ ਕਿਉਂਕਿ ਨਗਰ ਕੌਂਸਲ ਵੱਲੋਂ ਉਨ੍ਹਾਂ ਨੂੰ ਦੁਕਾਨਾਂ ਲਗਾਉਣ ਨਹੀਂ ਸੀ ਦਿੱਤੀਆਂ ਜਾ ਰਹੀਆਂ ਪਰ ਕੁਝ ਕੌਂਸਲਰਾਂ ਦੀ ਕੋਸਿ਼ਸ਼ ਸਦਕਾ ਅੱਜ ਉਨ੍ਹਾਂ ਨੂੰ ਦੁਕਾਨਾਂ ਲਗਾਉਣ ਦੀ ਇਜਾਜ਼ਤ ਮਿਲ ਗਈ । ਉੱਘੇ ਸਮਾਜ ਸੇਵੀ ਅਤੇ ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ ਮਾਂਗਟ ਦੀ ਅਗਵਾਈ ਹੇਠ ਇੱਕ ਵਫਦ ਨੇ ਇੱਥੋਂ ਦੇ ਐਸਡੀਐਮ ਅਮਰੀਕ ਸਿੰਘ ਸਿੱਧੂ ਨੂੰ ਮੰਗ ਪੱਤਰ ਦੇ ਕੇ ਨੂੰ ਸ਼ਹੀਦੀ ਜੋੜ ਮੇਲ ਦੇ ਦਿਨਾਂ ਦੌਰਾਨ ਤਹਿਸੀਲ ਚਮਕੌਰ ਸਾਹਿਬ ਦੇ ਸਕੂਲਾਂ ਵਿੱਚ ਛੁੱਟੀ ਕਰਨ ਦੀ ਮੰਗ ਕੀਤੀ ਸੀ , ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਬੱਚਿਆਂ ਦੀ ਹਾਜ਼ਰੀ ਨਾ ਮਾਤਰ ਹੀ ਹੁੰਦੀ ਹੈ, ਪਰ ਸਰਕਾਰ ਵੱਲੋਂ ਛੁੱਟੀ ਨਾ ਕਰਨ ‘ਤੇ ਇਲਾਕਾ ਨਿਵਾਸੀਆਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਇਲਾਕੇ ਦੇ ਪਿੰਡਾਂ ਦੀ ਸੰਗਤਾਂ ਵੱਲੋਂ ਥਾਂ ਥਾ ਉੱਤੇ ਲੰਗਰ ਲਗਾਏ ਗਏ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕਾਂਗਰਸੀ ਵਰਕਰਾਂ ਸਮੇਤ ਪੈਦਲ ਯਾਤਰਾ ਕਰਕੇ ਅੱਜ ਮੋਰਿੰਡਾ ਤੋਂ ਇੱਥੇ ਪਹੁੰਚੇ ਅਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਦੂਜੇ ਪਾਸੇ ਪ੍ਰਸ਼ਾਸਨ ਦੇ ਹੁਕਮਾਂ ਨਜ਼ਰਅੰਦਾਜ਼ ਕਰਦਿਆਂ ਮੁੱਖ ਸੜਕ ਤੇ ਵੱਡੇ ਟਿੱਪਰਾਂ ਦੇ ਆਉਣ ਜਾਣ ਕਾਰਨ ਵੀ ਸੰਗਤਾਂ ਕਾਫੀ ਪ੍ਰੇਸ਼ਾਨ ਹੋਈਆਂ, ਕਿਉਂਕਿ ਸੜਕ ਤੇ ਕੁਝ ਸਮੇਂ ਬਾਅਦ ਹੀ ਆਵਾਜਾਈ ਠੱਪ ਹੋ ਜਾਣ ਕਾਰਨ ਜਾਮ ਲੱਗ ਜਾਂਦਾ ਰਿਹਾ।

The post ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰਾਂ ’ਚ ਹੋਈਆਂ ਨਤਮਸਤਕ appeared first on punjabitribuneonline.com.


Source link

Check Also

Punjab ‘ਚ ‘ਪੋਸਟਰ ਵਾਰ’ , ਮਜੀਠੀਆ ਦੇ ਸਮਰਥਨ ‘ਚ ਲੱਗੇ ਟਾਈਗਰ ਅਭੀ ਜ਼ਿੰਦਾ ਹੈ ਵਾਲੇ ਪੋਸਟਰ 

Punjab News: ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ …