Home / Punjabi News / ਸਰੋਤਾਂ ‘ਚ ਅਮੀਰ ਹੈ ਓਡੀਸ਼ਾ ਪਰ ਲੋਕ ਗਰੀਬੀ ਦੇ ਸ਼ਿਕਾਰ : ਅਮਿਤ ਸ਼ਾਹ

ਸਰੋਤਾਂ ‘ਚ ਅਮੀਰ ਹੈ ਓਡੀਸ਼ਾ ਪਰ ਲੋਕ ਗਰੀਬੀ ਦੇ ਸ਼ਿਕਾਰ : ਅਮਿਤ ਸ਼ਾਹ

ਸਰੋਤਾਂ ‘ਚ ਅਮੀਰ ਹੈ ਓਡੀਸ਼ਾ ਪਰ ਲੋਕ ਗਰੀਬੀ ਦੇ ਸ਼ਿਕਾਰ : ਅਮਿਤ ਸ਼ਾਹ

ਕਓਂਝਰ — ਓਡੀਸ਼ਾ ‘ਚ ਬੀਜਦ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਜ ਕੁਦਰਤੀ ਸਰੋਤਾਂ ਨਾਲ ਅਮੀਰ ਹੈ ਪਰ ਨਵੀਨ ਪਟਨਾਇਕ ਦੀ ਅਗਵਾਈ ਵਾਲੇ ਇਸ ਸੂਬੇ ‘ਚ ਲੋਕ ਗਰੀਬ ਹੀ ਬਣੇ ਹੋਏ ਹਨ। ਸ਼ਾਹ ਨੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰਾਜ ‘ਚ ਬੀਜਦ ਦੀ ਸੱਤਾ ਕੁਸ਼ਾਸਨ ਅਤੇ ਭ੍ਰਿਸ਼ਟਾਚਾਰ ਨਾਲ ਜੁੜੀ ਹੈ। ਮੁੱਖ ਮੰਤਰੀ ‘ਤੇ ਤੰਜ਼ ਕੱਸਦੇ ਹੋਏ ਸ਼ਾਹ ਨੇ ਕਿਹਾ,”ਓਡੀਸ਼ਾ ‘ਚ 19 ਸਾਲ ਦੇ ਸ਼ਾਸਨ ਦੇ ਬਾਅਦ ਵੀ ਨਵੀਨ ਬਾਬੂ ਓੜੀਆ ਭਾਸ਼ਾ ‘ਚ ਆਪਣੇ ਲੋਕਾਂ ਨਾਲ ਗੱਲ ਨਹੀਂ ਕਰ ਸਕਦੇ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਭਰ ‘ਚ ਲੋਕ ਭਾਜਪਾ ਦੇ ਪੱਖ ‘ਚ ਨਾਅਰੇ ਲੱਗਾ ਰਹੇ ਹਨ। ਸ਼ਾਹ ਨੇ ਕਿਹਾ,”ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਓਡੀਸ਼ਾ ਤੋਂ ਗੁਜਰਾਤ ਤੱਕ, ਲੋਕ ਨਰਿੰਦਰ ਮੋਦੀ ਦੇ ਪੱਖ ‘ਚ ਨਾਅਰੇ ਲੱਗਾ ਰਹੇ ਹਨ। ਅਸੀਂ ਮੋਦੀ-ਮੋਦੀ ਦੀ ਆਵਾਜ਼ ਜਗ੍ਹਾ-ਜਗ੍ਹਾ ਸੁਣ ਸਕਦੇ ਹਨ।”
ਰਾਹੁਲ ਬਾਬਾ ਦੀ ਪਾਰਟੀ 70 ਸਾਲ ‘ਚ ਗਰੀਬੀ ਨਹੀਂ ਮਿਟਾ ਸਕੀ
ਸ਼ਾਹ ਨੇ ਕਿਹਾ,”ਰਾਹੁਲ ਬਾਬਾ ਦੀ ਪਾਰਟੀ ਨੇ 70 ਸਾਲਾਂ ਤੱਕ ਦੇਸ਼ ‘ਚ ਸ਼ਾਸਨ ਕੀਤਾ ਪਰ ਗਰੀਬੀ ਨਹੀਂ ਮਿਟਾ ਸਕੀ।” ਉਨ੍ਹਾਂ ਨੇ ਕਿਹਾ,”ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ‘ਚ ਵਿਕਾਸ ਦੇ ਯੁਗ ਦੀ ਸ਼ੁਰੂਆਤ ਕੀਤੀ, ਜਿਸ ਨੂੰ ਗਰੀਬੀ ਮੁਕਤੀ ਲਈ ਚੁੱਕੇ ਗਏ ਤੁਰੰਤ ਅਤੇ ਠੋਸ ਕਦਮਾਂ ਨਾਲ ਪਛਾਣਿਆ ਜਾ ਸਕਦਾ ਹੈ।” ਆਦਿਵਾਸੀ ਬਹੁਲ ਜ਼ਿਲੇ ਲਈ ਆਪਣੀਆਂ ਯੋਜਨਾਵਾਂ ਨੂੰ ਸਾਂਝੇ ਕਰਦੇ ਹੋਏ ਭਾਜਪਾ ਮੁਖੀ ਨੇ ਕਿਹਾ ਕਿ ਜੇਕਰ ਕੇਂਦਰ ਦੀ ਸੱਤਾ ‘ਚ ਫਿਰ ਤੋਂ ਭਗਵਾ ਪਾਰਟੀ ਨੂੰ ਚੁਣਿਆ ਜਾਂਦਾ ਹੈ ਤਾਂ ਇੱਥੇ ਇਕ ਇਸਪਾਤ ਕਾਰਖਾਨਾ ਸਥਾਪਤ ਕੀਤਾ ਜਾਵੇਗਾ। ਸ਼ਾਹ ਨੇ ਕਿਹਾ,”ਜ਼ਿਲਾ ਖਣਿਜ ਫੰਡ ਦੇ ਅਧੀਨ, ਇਸ ਜ਼ਿਲੇ ਨੂੰ 1600 ਕਰੋੜ ਰੁਪਏ ਵੰਡ ਗਏ ਹਨ। ਜੇਕਰ ਭਾਜਪਾ ਫਿਰ ਤੋਂ ਸੱਤਾ ‘ਚ ਆਉਂਦੀ ਹੈ ਤਾਂ ਆਦਿਵਾਸੀਆਂ ਤੋਂ ਜੰਗਲਾਂ ਦੀ ਸਾਰੀ ਪੈਦਾਵਾਰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ‘ਤੇ ਖਰੀਦੀ ਜਾਵੇਗੀ ਅਤੇ ਤੇਂਦੂ ਪੱਤੇ ‘ਤੇ ਕੋਈ ਜੀ.ਐੱਸ.ਟੀ. ਨਹੀਂ ਲਗਾਇਆ ਜਾਵੇਗਾ।”

Check Also

ਮਾਨਸਾ: ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਚੁਸਪਿੰਦਰ ਬੀਰ ਸਿੰਘ ਚਾਹਲ ‘ਆਪ’ ’ਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 6 ਮਈ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਯੂਥ ਕਾਂਗਰਸ ਦੇ ਜਨਰਲ …