Breaking News
Home / Punjabi News / ਸਰਕਾਰ ਨੇ ਸਭ ਤੋਂ ਵਧੀਆ ਪੇਸ਼ਕਸ਼ ਕੀਤੀ, ਆਸ ਕਰਦਾਂ ਕਿਸਾਨ ਯੂਨੀਅਨਾਂ ਮੁੜ ਗੌਰ ਕਰਨਗੀਆਂ: ਤੋਮਰ

ਸਰਕਾਰ ਨੇ ਸਭ ਤੋਂ ਵਧੀਆ ਪੇਸ਼ਕਸ਼ ਕੀਤੀ, ਆਸ ਕਰਦਾਂ ਕਿਸਾਨ ਯੂਨੀਅਨਾਂ ਮੁੜ ਗੌਰ ਕਰਨਗੀਆਂ: ਤੋਮਰ

ਨਵੀਂ ਦਿੱਲੀ, 25 ਜਨਵਰੀ

ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੇਤੀ ਕਾਨੂੰਨਾਂ ਨੂੰ ਇਕ ਤੋਂ ਡੇਢ ਸਾਲ ਲਈ ਮੁਅੱਤਲ ਕਰਨ ਤੇ ਸਾਂਝੀ ਕਮੇਟੀ ਬਣਾਉਣ ਦੀ ਸਰਕਾਰ ਦੀ ਤਜਵੀਜ਼ ਨੂੰ ਸਭ ਤੋਂ ਵਧੀਆ ਕਰਾਰ ਦਿੱਤਾ ਹੈ। ਤੋਮਰ ਨੇ ਆਸ ਜਤਾਈ ਕਿ ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨਾਂ ਜਲਦੀ ਦੀ ਇਸ ਪੇਸ਼ਕਸ਼ ‘ਤੇ ਗੌਰ ਕਰ ਕੇ ਆਪਣੇ ਫੈਸਲੇ ਬਾਰੇ ਸਰਕਾਰ ਨੂੰ ਦੱਸ ਦੇਣਗੀਆਂ। ਤੋਮਰ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਦਾ ਜਵਾਬ ਮਿਲਦੇ ਹੀ ਉਹ ਇਸ ਦਿਸ਼ਾ ‘ਚ ਅੱਗੇ ਵਧਣਗੇ। ਇਸ ਦੌਰਾਨ ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਬਾਰੇ ਗਠਿਤ ਕਮੇਟੀ ਕਿਸਾਨਾਂ ਤੇ ਖੇਤੀ ਨਾਲ ਜੁੜੀਆਂ ਹੋਰਨਾਂ ਜਥੇਬੰਦੀਆਂ ਨਾਲ 27 ਜਨਵਰੀ ਨੂੰ ਦੂਜੇ ਗੇੜ ਦੀ ਗੱਲਬਾਤ ਕਰੇਗੀ। -ਪੀਟੀਆਈ


Source link

Check Also

‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ ‘ਚ ਦਿਖਾਉਣ ਦਾ ਫ਼ੈਸਲਾ 

‘Satluj’ movie : ਪੰਜਾਬ ਵਿੱਚ ਇਸ ਸਮੇਂ ਦਿਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਕਾਫੀ ਚਰਚਾ ਦਾ …