Home / Punjabi News / ਵੁਹਾਨ ਪਹੁੰਚੇ ਪੀ.ਐੱਮ. ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ

ਵੁਹਾਨ ਪਹੁੰਚੇ ਪੀ.ਐੱਮ. ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ

ਵੁਹਾਨ ਪਹੁੰਚੇ ਪੀ.ਐੱਮ. ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ

ਬੀਜਿੰਗ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਲਈ ਵੁਹਾਨ ਪਹੁੰਚ ਚੁੱਕੇ ਹਨ। ਪੀ. ਐੱਮ. ਮੋਦੀ ਵੀਰਵਾਰ ਦੇਰ ਰਾਤ ਵੁਹਾਨ ਪਹੁੰਚੇ। ਉਹ ਉੱਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੋ ਦਿਨੀ ਗੈਰ ਰਮਸੀ ਸ਼ਿਖਰ ਵਾਰਤਾ ਕਰਨ ਲਈ ਪਹੁੰਚੇ ਹਨ। ਵੁਹਾਨ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰਾ ਰਵੀਸ਼ ਕੁਮਾਰ ਨੇ ਪੀ. ਐੱਮ. ਮੋਦੀ ਦੇ ਵੁਹਾਨ ਪਹੁੰਚਣ ‘ਤੇ ਉਨ੍ਹਾਂ ਦੀਆਂ ਤਸਵੀਰਾਂ ਟਵੀਟ ਕੀਤੀਆਂ।
ਰਵੀਸ਼ ਨੇ ਅੱਗੇ ਲਿਖਿਆ ਕਿ ਦੋਵੇਂ ਨੇਤਾ ਇਕ ਰਣਨੀਤਕ ਅਤੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਨਾਲ ਦੋ-ਪੱਖੀ ਸੰਬੰਧਾਂ ਵਿਚ ਕੀਤੀ ਪ੍ਰਗਤੀ ਦਾ ਮੁਲਾਂਕਣ ਕਰਨਗੇ। ਇਸ ਬੈਠਕ ਦੌਰਾਨ ਦੋਹਾਂ ਨੇਤਾਵਾਂ ਵਿਚ ਸੀਮਾ ਵਿਵਾਦ ਸਮੇਤ ਕਈ ਮੁੱਦਿਆਂ ਦਾ ਹੱਲ ਕਰਨ ਲਈ ਦੋਹਾਂ ਦੇਸ਼ਾਂ ਵਿਚਕਾਰ ਆਮ ਰਾਏ ਬਨਾਉਣ ਦੀ ਦਿਸ਼ਾ ਵਿਚ ਕੰਮ ਕਰਨ ਦੀ ਉਮੀਦ ਹੈ। ਇਹ ਬੈਠਕ ਵੁਹਾਨ ਸਥਿਤ ਮਾਅੋਤਸੇ ਤੁੰਗ ਦੇ ਬੰਗਲੇ ‘ਤੇ ਹੋਵੇਗੀ।
ਪੀ.ਐੱਮ. ਮੋਦੀ ਦਾ ਪਹਿਲੇ ਦਿਨ ਦਾ ਪ੍ਰੋਗਰਾਮ
ਮੋਦੀ ਅਤੇ ਸ਼ੀ ਅੱਜ ਭਾਵ ਸ਼ੁੱਕਰਵਾਰ ਨੂੰ ਦਿਨ ਦੇ ਭੋਜਨ ਦੇ ਬਾਅਦ ਇੱਕਲੇ ਵਿਚ ਬੈਠਕ ਕਰਨਗੇ। ਦੋਵੇਂ ਨੇਤਾ ਪਹਿਲਾਂ ਹੁਬਈ ਸੂਬਾਈ ਮਿਊਜ਼ੀਅਮ ਜਾਣਗੇ। ਇੱਥੇ ਵੱਡੀ ਗਿਣਤੀ ਵਿਚ ਇਤਿਹਾਸਿਕ ਅਤੇ ਸੱਭਿਆਚਾਰਕ ਨਿਸ਼ਾਨੀਆਂ ਮੌਜੂਦ ਹਨ। ਇਸ ਮਗਰੋਂ ਦੋਵੇਂ ਨੇਤਾ ਗੱਲਬਾਤ ਕਰਨਗੇ, ਜਿਸ ਵਿਚ ਦੋਹਾਂ ਦੇਸ਼ਾਂ ਵੱਲੋਂ 6-6 ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਦੋਵੇਂ ਨੇਤਾ ਮਸ਼ਹੂਰ ਈਸਟ ਲੇਕ ਦੇ ਕਿਨਾਰੇ ਰਾਤ ਦਾ ਭੋਜਨ ਕਰਨਗੇ, ਜੋ ਕਿ ਚੀਨ ਦੇ ਕ੍ਰਾਂਤੀਕਾਰੀ ਨੇਤਾ ਮਾਅੋਤਸੇ ਤੁੰਗ ਦੀ ਪੰਸਦੀਦਾ ਜਗ੍ਹਾ ਰਿਹਾ ਹੈ।
ਪੀ.ਐੱਮ. ਮੋਦੀ ਦੇ ਦੂਜੇ ਦਿਨ ਦਾ ਪ੍ਰੋਗਰਾਮ
ਸ਼ਨੀਵਾਰ ਨੂੰ ਦੋਵੇਂ ਨੇਤਾ ਝੀਲ ਕਿਨਾਰੇ ਟਹਿਲਣਗੇ। ਕਿਸ਼ਤੀ ਵਿਚ ਯਾਤਰਾ ਕਰਨਗੇ ਅਤੇ ਭੋਜਨ ਕਰਨਗੇ। ਦੋਹਾਂ ਨੇਤਾਵਾਂ ਨੇ ਆਪਣੇ ਗੈਰ ਰਸਮੀ ਬੈਠਕਾਂ ਦੀ ਸ਼ੁਰੂਆਤਾ ਸਾਲ 2014 ਵਿਚ ਕੀਤੀ ਸੀ, ਜਦੋਂ ਸ਼ੀ ਭਾਰਤ ਆਏ ਸਨ ਅਤੇ ਮੋਦੀ ਨੇ ਉਨ੍ਹਾਂ ਦਾ ਸਵਾਗਤ ਗੁਜਰਾਤ ਦੇ ਸਾਬਰਮਤੀ ਆਸ਼ਰਮ ਵਿਚ ਕੀਤਾ।
ਕੋਈ ਸਮਝੌਤਾ ਨਹੀਂ ਅਤੇ ਕੋਈ ਸਾਂਝਾ ਬਿਆਨ ਨਹੀਂ
ਇਸ ਮੁਲਾਕਾਤ ਦੌਰਾਨ ਕਿਸੇ ਸਮਝੌਤੇ ‘ਤੇ ਦਸਤਖਤ ਨਹੀਂ ਹੋਣਗੇ ਅਤੇ ਨਾ ਹੀ ਕੋਈ ਸਾਂਝਾ ਬਿਆਨ ਜਾਰੀ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਹ ਸ਼ਿਖਰ ਸੰਮੇਲਨ ਮੁੱਦਿਆਂ ਨੂੰ ਸੁਲਝਾਉਣ ‘ਤੇ ਸਹਿਮਤੀ ਬਨਾਉਣ ਦੀ ਕੋਸ਼ਿਸ਼ ਹੈ, ਜੋ ਕਿਸੇ ਸਮਝੌਤੇ ਦੇ ਐਲਾਨ ਦੀ ਬਜਾਏ ਬਾਅਦ ਦੀ ਕਾਰਵਾਈ ‘ਤੇ ਹੋਵੇਗਾ। ਦੋਹਾਂ ਨੇਤਾਵਾਂ ਵਿਚਕਾਰ ਇਸ ਤਰ੍ਹਾਂ ਦੀ ਗੱਲਬਾਤ ਪਹਿਲੀ ਵਾਰੀ ਹੋ ਰਹੀ ਹੈ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …