Home / Punjabi News / ਵਿਰੋਧੀ ਧਿਰ ਨੂੰ ਇੱਕਠੇ ਕਰਨ ‘ਚ ਜੁੱਟੇ ਚੰਦਰਬਾਬੂ ਨਾਇਡੂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਵਿਰੋਧੀ ਧਿਰ ਨੂੰ ਇੱਕਠੇ ਕਰਨ ‘ਚ ਜੁੱਟੇ ਚੰਦਰਬਾਬੂ ਨਾਇਡੂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਵਿਰੋਧੀ ਧਿਰ ਨੂੰ ਇੱਕਠੇ ਕਰਨ ‘ਚ ਜੁੱਟੇ ਚੰਦਰਬਾਬੂ ਨਾਇਡੂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ-ਮਹਾਂਗਠਜੋੜ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਇਸ ਦੇ ਤਹਿਤ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਦਿੱਲੀ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ।ਉਮੀਦ ਕੀਤੀ ਜਾ ਰਹੀ ਹੈ ਕਿ ਉਹ ਰਾਹੁਲ ਗਾਂਧੀ ਨਾਲ ਮਿਲਣ ਤੋਂ ਬਾਅਦ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸ) ਦੇ ਸੀਤਾਰਾਮ ਯੇਚੁਰੀ ਨਾਲ ਵੀ 2019 ਲੋਕਸਭਾ ਚੋਣਾਂ ‘ਚ ਮਹਾਂਗਠਜੋੜ ਦੇ ਲਈ ਰਣਨੀਤੀ ਬਣਾਉਣ ਨੂੰ ਲੈ ਕੇ ਮੁਲਾਕਾਤ ਕਰ ਸਕਦੇ ਹਨ।
ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਨਾਇਡੂ ਨੇ ਐੱਨ. ਸੀ. ਪੀ. ਪ੍ਰਧਾਨ ਸ਼ਾਰਦ ਪਵਾਰ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਹੈ ਕਿ ਪਵਾਰ ਅਤੇ ਅਬਦੁੱਲਾ ਨਾਲ ਮਿਲਣ ਦਾ ਫੈਸਲਾ ਇਸ ਲਈ ਕੀਤਾ ਹੈ ਤਾਂ ਕਿ ਦੇਸ਼ ਦੇ ਭਵਿੱਖ ਨੂੰ ਬਚਾਉਣ ਦੇ ਲਈ ਪਲਾਨ ਤਿਆਰ ਕੀਤਾ ਜਾ ਸਕੇ।
ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਦੇ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਮੋਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਉਹ ਖੇਤਰੀ ਦਲਾਂ ਨੂੰ ਇਕੱਠੇ ਕਰ ਕੇ ਮਹਾਂਗਠਜੋੜ ਬਣਾਉਣ ਦਾ ਹਰ ਸੰਭਵ ਯਤਨ ਕਰ ਰਹੇ ਹਨ। ਇਸ ਦੇ ਤਹਿਤ ਨਾਇਡੂ ਅੱਜ ਦਿੱਲੀ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ।
ਨਾਇਡੂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਸੁਪਰੀਮੋ ਸ਼ਾਰਦ ਪਵਾਰ, ਨੈਸ਼ਨਲ ਕਾਂਨਫਰੰਸ ਨੇਤਾ ਫਾਰੂਕ ਅਬਦੁੱਲਾ ਅਤੇ ਸਮਾਜਵਾਦੀ ਪਾਰਟੀ (ਐੱਸ. ਪੀ.) ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਮੁਲਾਕਾਤ ਕਰਨਗੇ। ਉਹ ਭਾਜਪਾ ਦੇ ਸਾਬਕਾ ਨੇਤਾ ਯਸ਼ਵੰਤ ਸਿਨਹਾ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਮਾਹਿਰਾਂ ਮੁਤਾਬਕ ਟੀ. ਆਰ. ਐੱਸ. ਨੂੰ ਹਰਾਉਣ ਦੇ ਲਈ ਟੀ. ਡੀ. ਪੀ. ਅਤੇ ਕਾਂਗਰਸ ਨੇ ਆਪਣੀ ਦੁਸ਼ਮਣੀ ਭੁਲਾ ਦਿੱਤੀ ਹੈ। 2019 ਦੀਆਂ ਆਮ ਚੋਣਾਂ ‘ਚ ਦੋਵੇਂ ਪਾਰਟੀਆਂ ਗਠਜੋੜ ਕਰ ਕੇ ਮੈਦਾਨ ‘ਚ ਉਤਰਨਗੀਆਂ।
ਟੀ. ਡੀ. ਪੀ. ਨੇ ਇਕ ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਾਜਪਾ ਦੇ ਖਿਲਾਫ ਬਰਾਬਰ ਵਿਚਾਰਧਾਰਾ ਵਾਲੀਆਂ ਪਾਰਟੀਆਂ ਨੂੰ ਇਕ ਮੰਚ ‘ਤੇ ਲਿਆਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਦੇਸ਼ ਭਰ ‘ਚ ਨਾਇਡੂ ਵੱਖਰੇ-ਵੱਖਰੇ ਦਲਾਂ ਨੂੰ ਇਕ ਜੁੱਟ ਕਰਨ ਦਾ ਕੰਮ ਕਰੇਗਾ। ਚੰਦਰਬਾਬੂ ਦੀ ਹਫਤੇ ਭਰ ‘ਚ ਦੂਜੀ ਦਿੱਲੀ ਯਾਤਰਾ ਹੈ। ਇਸ ਤੋਂ ਪਹਿਲਾਂ ਮਾਇਆਵਤੀ , ਸ਼ਾਰਦ ਯਾਦਵ ਅਤੇ ਅਰਵਿੰਦ ਕੇਜਰੀਵਾਲ ਸਮੇਤ ਹੋਰ ਨੇਤਾਵਾਂ ਦੇ ਨਾਲ ਮੁਲਾਕਾਤ ਕੀਤੀ ਸੀ।

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …